ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਸਰਕਾਰ ਵੱਲੋਂ ਹੌਲੀ-ਹੌਲੀ ਕੋਵਿਡ ਪਾਬੰਦੀਆਂ ਨੂੰ ਖ਼ਤਮ ਕਰਕੇ ਜਿੰਦਗੀ ਨੂੰ ਮੁੜ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਸਕਾਟਲੈਂਡ ਪਹੁੰਚਣ ਵਾਲੇ ਪੂਰੀ ਤਰ੍ਹਾਂ ਕੋਰੋਨਾ ਟੀਕਾਕਰਨ ਵਾਲੇ ਯਾਤਰੀਆਂ ਨੂੰ ਹੁਣ ਪੋਸਟ-ਅਰਾਈਵਲ ਲੈਟਰਲ ਫਲੋਅ ਟੈਸਟ ਨਹੀਂ ਦੇਣਾ ਪਵੇਗਾ। ਇਹ ਨਵਾਂ ਨਿਯਮ 11 ਫਰਵਰੀ ਨੂੰ ਸਵੇਰੇ 4 ਵਜੇ ਤੋਂ ਲਾਗੂ ਹੋਵੇਗਾ।
ਮੌਜੂਦਾ ਸਮੇਂ ਵਿਚ ਯਾਤਰੀਆਂ ਨੂੰ ਸਕਾਟਲੈਂਡ ਪਹੁੰਚਣ ਤੋਂ ਬਾਅਦ ਦੂਜੇ ਦਿਨ ਜਾਂ ਇਸ ਤੋਂ ਪਹਿਲਾਂ ਇਕ ਟੈਸਟ ਦੇਣ ਦੀ ਲੋੜ ਹੁੰਦੀ ਹੈ, ਜੋ ਕਿ ਪੀ. ਸੀ. ਆਰ. ਟੈਸਟ ਦੀ ਬਜਾਏ ਲੈਟਰਲ ਫਲੋਅ ਟੈਸਟ ਹੋ ਸਕਦਾ ਹੈ। ਹਾਲਾਂਕਿ ਯਾਤਰੀਆਂ ਨੂੰ ਅਜੇ ਵੀ ਯਾਤਰੀ ਲੋਕੇਟਰ ਫਾਰਮ ਭਰਨ ਅਤੇ ਚਿਹਰੇ ਨੂੰ ਮਾਸਕ ਨਾਲ ਢਕਣ ਦੀ ਲੋੜ ਹੋਵੇਗੀ। ਗੈਰ-ਟੀਕਾਕਰਨ ਵਾਲੇ ਯਾਤਰੀਆਂ ਨੂੰ ਅਜੇ ਵੀ ਦੂਜੇ ਦਿਨ ਜਾਂ ਇਸ ਤੋਂ ਪਹਿਲਾਂ ਪ੍ਰੀ-ਡਿਪਾਰਚਰ ਟੈਸਟ ਅਤੇ ਪੀ. ਸੀ. ਆਰ. ਟੈਸਟ ਕਰਾਉਣ ਦੀ ਲੋੜ ਹੋਵੇਗੀ ਪਰ ਇਕਾਂਤਵਾਸ ਦੀ ਲੋੜ ਖ਼ਤਮ ਹੋ ਜਾਵੇਗੀ ਅਤੇ ਉਹਨਾਂ ਨੂੰ ਅੱਠਵੇਂ ਦਿਨ ਦਾ ਟੈਸਟ ਨਹੀਂ ਦੇਣਾ ਪਵੇਗਾ।
ਆਸਟ੍ਰੇਲੀਆ : ਵਿਸਫੋਟਕ ਨਾਲ ਭਰੀ ਜੈਕੇਟ 'ਚ ਧਮਾਕਾ, ਇਕ ਵਿਅਕਤੀ ਦੀ ਮੌਤ
NEXT STORY