ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਕੁੱਝ ਪਹਾੜੀ ਖੇਤਰਾਂ ਵਿਚ ਚੂਹਿਆਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਖਾਸ ਕਿਸਮ ਨੂੰ ਜੰਗਲੀ ਬੀਵਰ ਵੀ ਕਿਹਾ ਜਾਂਦਾ ਹੈ। ਸਕਾਟਲੈਂਡ ਦੀ ਸਰਕਾਰੀ ਕੰਜ਼ਰਵੇਸ਼ਨ ਏਜੰਸੀ 'ਨੇਚਰ ਸਕਾਟ' ਵੱਲੋਂ ਕੀਤੇ ਗਏ ਇਕ ਸਰਵੇਖਣ ਵਿਚ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 1,000 ਦੇ ਕਰੀਬ ਇਸ ਕਿਸਮ ਦੇ ਚੂਹੇ ਜੰਗਲੀ ਖੇਤਰ ਵਿਚ ਰਹਿੰਦੇ ਹਨ। ਜਿਸ ਵਿਚ ਪੂਰਬ ਵਿਚ ਡੰਡੀ ਦੇ ਉੱਤਰ ਵੱਲ ਦੀਆਂ ਨਦੀਆਂ, ਪੱਛਮ ਵੱਲ ਕ੍ਰਿਆਨਲਰਿਚ, ਲੌਕ ਲੋਮੋਂਡ ਦੇ ਉੱਤਰ ਅਤੇ ਦੱਖਣ ਵਿਚ ਫੌਰਥ ਨਦੀ ਤੇ ਸਟਰਲਿੰਗ ਤੱਕ ਇਹਨਾਂ ਦੀ ਪਹੁੰਚ ਹੋ ਗਈ ਹੈ।
ਹਾਲ ਹੀ ਵਿਚ ਪੂਰੇ ਯੂਕੇ ਵਿਚ ਅਲੋਪ ਹੋਣ ਤੋਂ ਬਾਅਦ ਬੀਵਰ ਇਕ ਵਾਰ ਫਿਰ ਸਾਹਮਣੇ ਆ ਰਹੇ ਹਨ। ਨੇਚਰ ਸਕਾਟ ਦੇ ਸਰਵੇਖਣ ਅਨੁਸਾਰ ਬੀਵਰਾਂ ਨੇ 251 ਥਾਵਾਂ 'ਤੇ ਆਪਣਾ ਵਸੇਬਾ ਸਥਾਪਤ ਕੀਤਾ ਹੈ, ਜੋ ਕਿ ਤਿੰਨ ਸਾਲ ਪਹਿਲਾਂ ਨਾਲੋਂ ਦੁੱਗਣਾ ਹੈ। ਫੀਲਡ ਸਰਵੇਖਣਾਂ ਦੌਰਾਨ ਖੋਜਕਰਤਾਵਾਂ ਨੂੰ ਇਹਨਾਂ ਦੀਆਂ ਗਤੀਵਿਧੀਆਂ ਦੇ ਤਕਰੀਬਨ 13,204 ਪੁਸ਼ਟੀ ਕੀਤੇ ਸੰਕੇਤ ਮਿਲੇ, ਜਿਨ੍ਹਾਂ ਵਿਚ ਬੁਰਜ, ਡੈਮ, ਲੌਜਸ, ਸੁਗੰਧ ਦੇ ਟੀਲੇ, ਨਹਿਰ ਦੀ ਖੁਦਾਈ ਅਤੇ ਰੁੱਖਾਂ ਦੀ ਖ਼ੁਰਾਕ ਸ਼ਾਮਲ ਹਨ। ਲੌਚ ਲੋਮੋਂਡ ਦੇ ਕੋਲ ਡ੍ਰਾਈਮੇਨ ਦੇ ਨੇੜੇ ਬੀਵਰਾਂ ਦੇ ਚਿੰਨ੍ਹ ਸਨ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਇਹ ਉਥੇ ਵਸੇ ਹੋਏ ਸਨ।
ਨੈਸ਼ਨਲ ਫਾਰਮਰਜ਼ ਯੂਨੀਅਨ ਸਕਾਟਲੈਂਡ ਅਤੇ ਨੇਚਰ ਸਕਾਟ ਨੇ ਇਹਨਾਂ ਚੂਹਿਆਂ ਕੋਲੋਂ ਖੇਤਾਂ ਅਤੇ ਨਦੀ ਦੇ ਕਿਨਾਰਿਆਂ ਦੀ ਸੁਰੱਖਿਆ ਲਈ 68 ਪ੍ਰੋਜੈਕਟਾਂ ਵਿਚ ਸਹਾਇਤਾ ਕੀਤੀ ਹੈ, ਜਿਸ ਵਿਚ ਦਰੱਖਤਾਂ ਨੂੰ ਕੰਡਿਆਲੀ ਤਾਰ, ਬੀਵਰ ਡੈਮਾਂ ਨੂੰ ਤੋੜਨਾ ਜਾਂ ਉਨ੍ਹਾਂ ਵਿਚ ਉਪਕਰਣ ਲਗਾਉਣਾ ਸ਼ਾਮਲ ਹੈ। ਪਿਛਲੇ ਸਾਲ ਖੇਤਾਂ, ਜੰਗਲਾਂ ਅਤੇ ਬੁਨਿਆਦੀ ਢਾਂਚਿਆਂ ਦੀ ਰੱਖਿਆ ਲਈ ਲਾਇਸੈਂਸ ਅਧੀਨ 115 ਬੀਵਰ ਮਾਰੇ ਵੀ ਗਏ ਸਨ।
15 ਅਗਸਤ ਨੂੰ ਅਮਰੀਕਾ ਦੇ ਟਾਈਮਜ਼ ਸਕਵਾਇਰ 'ਤੇ ਲਹਿਰਾਇਆ ਜਾਵੇਗਾ 'ਤਿਰੰਗਾ'
NEXT STORY