ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀ ਸੰਗੀਤ ਜਗਤ ਵਿੱਚ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਪਰਿਵਾਰ ਦਾ ਨਾਂ ਸਤਿਕਾਰ ਸਹਿਤ ਲਿਆ ਜਾਂਦਾ ਹੈ। ਆਪਣੇ ਦਾਦਾ ਜੀ ਦੀ ਸੰਗੀਤਕ ਵਿਰਾਸਤ ਨੂੰ ਉਹਨਾਂ ਦੇ ਪੋਤਰੇ ਅੱਗੇ ਤੋਰ ਹਰੇ ਹਨ। ਵਿਜੇ ਯਮਲਾ ਉਹਨਾਂ ਦਾ ਬਹੁਪੱਖੀ ਕਲਾਕਾਰ ਪੋਤਰਾ ਹੈ ਜੋ ਗਾਉਣ ਦੇ ਨਾਲ ਨਾਲ ਅਣਗਿਣਤ ਸਾਜ਼ਾਂ ਦਾ ਗਿਆਤਾ ਵੀ ਹੈ। ਬੀਤੇ ਦਿਨ ਵਿਜੇ ਯਮਲਾ ਯੂਕੇ ਦੀ ਫੇਰੀ ‘ਤੇ ਆਏ ਤਾਂ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ‘ਪੰਜ ਦਰਿਆ’ ਵੱਲੋਂ ਵਿਸ਼ੇਸ਼ ਸਨਮਾਨ ਸਮਾਗਮ ਦਾ ਪ੍ਰਬੰਧ ਕੀਤਾ ਗਿਆ।
ਦਿਸ ਦੌਰਾਨ ਵਿਜੇ ਯਮਲਾ ਦੇ ਨਾਲ ਵਿਸ਼ਵ ਪ੍ਰਸਿੱਧ ਢੋਲੀ ਨਰੇਸ਼ ਕੁਮਾਰ ਕੁੱਕੀ ਤੇ ਕੁਲਦੀਪ ਸਿੰਘ ਜੋਧਾਂ ਵੀ ਵਿਸ਼ੇਸ਼ ਤੌਰ ‘ਤੇ ਪਧਾਰੇ। ਇਸ ਸਮੇਂ ਜਿੱਥੇ ਪੰਜ ਦਰਿਆ ਟੀਮ ਵੱਲੋਂ ਵਿਜੇ ਯਮਲਾ, ਕੁਲਦੀਪ ਸਿੰਘ ਜੋਧਾਂ ਤੇ ਨਰੇਸ਼ ਕੁਮਾਰ ਕੁੱਕੀ ਦੀਆਂ ਸੱਭਿਆਚਾਰਕ ਖੇਤਰ ਵਿੱਚ ਸੇਵਾਵਾਂ ਦੇ ਮਾਣ ਵਜੋਂ ਸਨਮਾਨ ਕੀਤਾ ਗਿਆ ਉੱਥੇ ਸਕਾਟਲੈਂਡ ਦੀ ਜੰਮਪਲ ਚਿਤਰਕਾਰਾ ਦੀਪੀ ਗਿੱਲ ਵੱਲੋਂ ਵਿਜੇ ਯਮਲਾ ਦਾ ਆਪਣੇ ਹੱਥੀਂ ਤਿਆਰ ਕੀਤਾ ਪੈਨਸਿਲ ਸਕੈੱਚ ਭੇਂਟ ਕੀਤਾ ਗਿਆ। ਇਸ ਸਮੇਂ ਜੁੜੀ ਸੰਗੀਤਕ ਮਹਿਫ਼ਲ ਦੌਰਾਨ ਵਿਜੇ ਯਮਲਾ ਨੇ ਆਪਣੇ ਦਾਦਾ ਜੀ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਗੀਤ ਗਾਕੇ ਮਾਹੌਲ ਨੂੰ ਰੰਗੀਨ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਖਾਲਿਸਤਾਨੀਆਂ ਵੱਲੋਂ 18 ਸਤੰਬਰ ਨੂੰ ਜਨਮਤ ਕਰਾਉਣ ਦੀ ਤਿਆਰੀ, ਭਾਰਤੀਆਂ ਵੱਲੋਂ ਤਿੱਖਾ ਵਿਰੋਧ
ਸਕਾਟਲੈਂਡ ਦੇ ਵਸਨੀਕ ਗਾਇਕ ਕਰਮਜੀਤ ਮੀਨੀਆਂ ਨੇ ਵੀ ਆਪਣੇ ਗੀਤ ਡੋਲੀ ਰਾਹੀਂ ਹਾਜ਼ਰੀ ਲਗਵਾਈ। ਇਸ ਸਮੇਂ ਸੰਬੋਧਨ ਦੌਰਾਨ ਲੇਖਕ ਤੇ ਸ਼ਾਇਰ ਗਿੱਲ ਦੋਦਾ ਗਲਾਸਗੋ ਨੇ ਕਿਹਾ ਕਿ ਯਮਲਾ ਜੱਟ ਪਰਿਵਾਰ ਵੱਲੋਂ ਸੰਗੀਤ ਦੇ ਖੇਤਰ ਵਿੱਚ ਪਾਏ ਯੋਗਦਾਨ ਅੱਗੇ ਦੁਨੀਆ ਦਾ ਹਰ ਸਨਮਾਨ ਛੋਟਾ ਹੈ। ਸਨਮਾਨ ਉਪਰੰਤ ਬੋਲਦਿਆਂ ਵਿਜੇ ਯਮਲਾ ਨੇ ਦੀਪੀ ਗਿੱਲ ਵੱਲੋਂ ਭੇਂਟ ਕੀਤੀ ਤਸਵੀਰ ਨੂੰ ਆਪਣੇ ਦਾਦਾ ਜੀ ਦਾ ਸਨਮਾਨ ਕਿਹਾ। ਉਹਨਾਂ ਇਸ ਸਮਾਗਮ ਸੰਬੰਧੀ ਪੰਜ ਦਰਿਆ ਟੀਮ ਅਤੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਪਹੁੰਚੇ ਹਰ ਸਖਸ਼ ਦਾ ਧੰਨਵਾਦ ਕੀਤਾ। ਇਸ ਸਮੇਂ ਚਿਤਰਕਾਰ ਦੀਪੀ ਗਿੱਲ ਦਾ ਵੀ ਪੰਜ ਦਰਿਆ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਗੱਤਕਾ ਫੈੱਡਰੇਸ਼ਨ ਯੂ.ਕੇ. ਵੱਲੋਂ ਗੱਤਕਾ ਚੈਂਪੀਅਨਸ਼ਿਪ ਦੌਰਾਨ ਸੰਤ ਸੀਚੇਵਾਲ ਦਾ ਵਿਸ਼ੇਸ਼ ਸਨਮਾਨ
NEXT STORY