ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਵਿੱਚ ਕੋਰੋਨਾ ਟੀਕਾਕਰਨ ਸੰਬੰਧੀ ਕੀਤੇ ਗਏ ਸਰਵੇਖਣ ਅਨੁਸਾਰ ਇਕ ਵਿਅਕਤੀ ਦੇ ਟੀਕਾ ਲਗਾਏ ਜਾਣ ਤੋਂ ਬਾਅਦ ਕੋਰੋਨਾ ਵਾਇਰਸ ਦੀ ਲਾਗ ਦੇ ਫੈਲਣ 'ਚ 30% ਤੱਕ ਗਿਰਾਵਟ ਦਰਜ ਕੀਤੀ ਗਈ ਹੈ। ਪਬਲਿਕ ਹੈਲਥ ਸਕਾਟਲੈਂਡ ਅਤੇ ਗਲਾਸਗੋ ਯੂਨੀਵਰਸਿਟੀ ਨੇ 8 ਦਸੰਬਰ ਅਤੇ 3 ਮਾਰਚ ਦੇ ਵਿਚਕਾਰ 300,000 ਐੱਨ.ਐੱਚ.ਐੱਸ. ਵਰਕਰਾਂ ਦਾ ਟੀਕੇ ਦੇ ਪ੍ਰਭਾਵਸ਼ਾਲੀ ਹੋਣ ਬਾਰੇ ਮੁਲਾਂਕਣ ਕੀਤਾ।
ਇਸ ਦੌਰਾਨ ਇਹ ਪਤਾ ਲੱਗਿਆ ਕਿ ਜਿਨ੍ਹਾਂ ਨੂੰ ਟੀਕੇ ਦੀ ਇਕ ਖੁਰਾਕ ਮਿਲੀ ਸੀ, ਉਹ ਘੱਟੋ ਘੱਟ 30% ਤੱਕ ਘੱਟ ਵਾਇਰਸ ਦਾ ਸੰਚਾਰਨ ਕਰਨ ਦੀ ਸੰਭਾਵਨਾ ਰੱਖਦੇ ਸਨ ਜਦਕਿ ਟੀਕਾਕਰਨ ਦੀਆਂ ਦੋਵਾਂ ਖੁਰਾਕਾਂ ਵਾਲੇ ਲੋਕਾਂ ਲਈ ਵਾਇਰਸ ਦੇ ਫੈਲਣ ਦੀ ਸੰਭਾਵਨਾ ਘੱਟੋ ਘੱਟ 54% ਘੱਟ ਸੀ। ਗਲਾਸਗੋ ਯੂਨੀਵਰਸਿਟੀ ਦੇ ਡਾ. ਡੇਵਿਡ ਮੈਕਲਿਸਟਰ ਅਨੁਸਾਰ ਟੀਕਾਕਰਨ ਦੀਆਂ ਰਣਨੀਤੀਆਂ ਬਾਰੇ ਜਾਣਕਾਰੀ ਦੇਣ ਲਈ ਇਸ ਅਧਿਐਨ ਦੇ ਮਹੱਤਵਪੂਰਨ ਪ੍ਰਭਾਵ ਹਨ।
ਵੱਡੀ ਖ਼ਬਰ: ਇਟਲੀ 'ਚ ਮੁੜ ਹੋਈ ਤਾਲਾਬੰਦੀ, ਰਾਜਧਾਨੀ ਰੋਮ ਨੂੰ ਐਲਾਨਿਆ ਰੈੱਡ ਜ਼ੋਨ
NEXT STORY