ਮਿਲਾਨ/ਇਟਲੀ (ਦਲਵੀਰ ਕੈਂਥ/ਸਾਬੀ ਚੀਨੀਆ)- ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਧਿਆਨ 'ਚ ਰੱਖਦੇ ਹੋਏ ਇਟਲੀ ਦੀ ਸਰਕਾਰ ਵਲੋਂ ਫਿਰ ਤੋਂ ਦੇਸ਼ ਅੰਦਰ ਤਾਲਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਟਲੀ ਦੇ ਅੱਧੇ ਤੋਂ ਵੱਧ ਇਲਾਕਿਆਂ ਅੰਦਰ ਸੋਮਵਾਰ ਭਾਵ 15 ਮਾਰਚ ਤੋਂ ਸਾਰੇ ਸਕੂਲ, ਦੁਕਾਨਾਂ ਅਤੇ ਰੈਸਟੋਰੈਂਟ ਬੰਦ ਰਹਿਣਗੇ। ਇਸ ਸੰਬੰਧੀ ਐਲਾਨ ਕਰਦਿਆਂ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡ੍ਰੈਗੀ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਸਾਰ ਦੀ ਨਵੀਂ ਲਹਿਰ ਦੀ ਚਿਤਾਵਨੀ ਵੀ ਦਿੱਤੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਮਹਾਮਾਰੀ ਦਾ ਸਾਹਮਣਾ ਕਰਨ ਵਾਲਾ ਪਹਿਲਾ ਯੂਰੋਪੀਅਨ ਦੇਸ਼ ਬਣਨ ਤੋਂ ਠੀਕ ਇਕ ਸਾਲ ਬਾਅਦ ਇਟਲੀ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਬੀਤੇ 6 ਹਫਤਿਆਂ ਤੋਂ ਇਟਲੀ 'ਚ ਰੋਜ਼ਾਨਾ 25 ਹਜ਼ਾਰ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਟਲੀ ਵਲੋਂ ਜਿਨ੍ਹਾਂ ਇਲਾਕਿਆਂ ਅੰਦਰ ਤਾਲਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ, ਉਨ੍ਹਾਂ 'ਚ ਰੋਮ ਅਤੇ ਮਿਲਾਨ ਵੀ ਸ਼ਾਮਲ ਹਨ। ਰਾਜਧਾਨੀ ਰੋਮ ਨੂੰ ਰੈਡ ਜੌਨ ਐਲਾਨ ਦਿੱਤਾ ਗਿਆ ਜਿਸ ਕਰਕੇ 15 ਮਾਰਚ ਤੋ 5 ਅਪ੍ਰੈਲ ਤੱਕ ਸਾਰੇ ਸਕੂਲ ਬੰਦ ਰਹਿਣਗੇ। ਇਨ੍ਹਾਂ ਖੇਤਰਾਂ 'ਚ ਲੋਕਾਂ ਨੂੰ ਕੰਮ, ਸਿਹਤ ਅਤੇ ਹੋਰ ਗੈਰ-ਜ਼ਰੂਰੀ ਕਾਰਨਾਂ ਤੋਂ ਇਲਾਵਾ ਹੋਰ ਕਿਸੇ ਵੀ ਕੰਮ ਲਈ ਘਰੋਂ ਬਾਹਰ ਨਾ ਨਿਕਲਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਕੈਨੇਡਾ ’ਚ ਤਿਰੰਗਾ ਕਾਰ ਰੈਲੀ ਦੌਰਾਨ ਹੋਈ ਹਿੰਸਾ ਦੇ ਮਾਮਲੇ ’ਚ ਜਗਮੀਤ ਸਿੰਘ ਦਾ ਰਿਸ਼ਤੇਦਾਰ ਗ੍ਰਿਫ਼ਤਾਰ
ਇਹ ਤਾਂ ਹੋਈ ਇਟਲੀ ਦੀ ਗੱਲ ਹੁਣ ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਵੇਲੇ ਯੂਰੋਪ ਦੇ ਇਕ ਵੱਡੇ ਹਿੱਸੇ 'ਚ ਕੋਰੋਨਾ ਮਹਾਮਾਰੀ ਨੇ ਵਾਪਸੀ ਕਰ ਲਈ ਹੈ। ਜਰਮਨੀ ਫਰਾਂਸ ਤੇ ਪੋਲੈਂਡ 'ਚ ਵੀ ਕੋਰੋਨਾ ਦਾ ਕਹਿਰ ਵਰ੍ਹਾ ਰਿਹਾ ਹੈ। ਜਰਮਨੀ ਦੇ ਪਬਲਿਕ ਹੈਲਥ ਏਜੰਸੀ ਦੇ ਮੁੱਖੀ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਜਰਮਨੀ 'ਚ ਕੋਰੋਨਾ ਦੀ ਤੀਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਇਹ ਕੋਰੋਨਾ ਦੀ ਨਵੀਂ ਲਹਿਰ ਹੈ, ਜੋ ਖਾਸ ਤੌਰ 'ਤੇ ਬੱਚਿਆਂ ਨੂੰ ਬਿਮਾਰ ਕਰ ਰਹੀ ਹੈ। ਇਸ ਦੇ ਦੂਜੇ ਪਾਸੇ ਫਰਾਂਸ 'ਚ ਆਈ ਸੀ ਯੂ 'ਚ ਮਰੀਜ਼ਾਂ ਦੀ ਗਿਣਤੀ 4 ਹਜ਼ਾਰ ਤੋਂ ਪਾਰ ਹੋ ਗਈ ਹੈ, ਜੋ ਬੀਤੇ 3 ਮਹੀਨਿਆਂ 'ਚ ਸਭ ਤੋਂ ਵੱਧ ਹੈ। ਫਰਾਂਸ ਦੇ ਕਈ ਇਲਾਕਿਆਂ 'ਚ ਰੀਜ਼ਨਲ ਲਾਕਡਾਊਨ ਲੱਗਾ ਹੋਇਆ ਹੈ। ਜੇਕਰ ਗੱਲ ਕਰੀਏ ਪੋਲੈਂਡ ਦੀ ਤਾਂ ਦੱਸ ਦਈਏ ਕਿ ਪੋਲੈਂਡ 'ਚ ਸ਼ੁਕਰਵਾਰ ਨੂੰ 19 ਹਜ਼ਾਰ ਤੋਂ ਵੱਧ ਮਾਮਲੇ ਦਰਜ਼ ਕੀਤੇ ਗਏ ਹਨ। ਜੋ ਨਵੰਬਰ ਤੋਂ ਬਾਅਦ ਇਕ ਹੀ ਦਿਨ 'ਚ ਦਰਜ਼ ਸਭ ਤੋਂ ਵੱਧ ਮਾਮਲੇ ਹਨ।
ਇਹ ਵੀ ਪੜ੍ਹੋ: ਪਾਕਿ 'ਚ ਗੁਰਦੀਪ ਸਿੰਘ ਨੇ ਰਚਿਆ ਇਤਿਹਾਸ, ਸਾਂਸਦ ਦੇ ਤੌਰ ’ਤੇ ਸਹੁੰ ਚੁੱਕਣ ਵਾਲੇ ਪਹਿਲੇ ਸਿੱਖ ਨੇਤਾ ਬਣੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਕਾਟਲੈਂਡ: ਡੁੰਡੀ ਦਾ ਅਜਾਇਬ ਘਰ ਬਣੇਗਾ ਡਿਜ਼ਾਈਨ ਦਾ ਰਾਸ਼ਟਰੀ ਕੇਂਦਰ
NEXT STORY