ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੀ ਸਰਕਾਰ ਸਕੂਲੀ ਵਿਦਿਆਰਥੀਆਂ ਉੱਤੇ ਯੂ. ਕੇ. ਦੇ ਹੋਰ ਖੇਤਰਾਂ ਨਾਲੋਂ ਜ਼ਿਆਦਾ ਖਰਚਾ ਕਰਦੀ ਹੈ। ਇਸ ਸਬੰਧੀ ਇਕ ਵਿਸ਼ਲੇਸ਼ਣ ’ਚ ਪਾਇਆ ਗਿਆ ਹੈ ਕਿ ਸਕਾਟਲੈਂਡ ’ਚ ਸਕੂਲਾਂ ਵਿਚ ਪ੍ਰਤੀ ਵਿਦਿਆਰਥੀ ਉੱਤੇ ਸਭ ਤੋਂ ਵੱਧ ਖਰਚ ਹੁੰਦਾ ਹੈ। ਇੰਸਟੀਚਿਊਟ ਫਾਰ ਫਿਸਕਲ ਸਟੱਡੀਜ਼ (ਆਈ. ਐੱਫ. ਐੱਸ.) ਅਨੁਸਾਰ ਅਧਿਆਪਕਾਂ ਦੀਆਂ ਤਨਖਾਹਾਂ ’ਚ ਵਾਧਾ ਅਤੇ ਵਾਧੂ ਕੋਵਿਡ ਫੰਡਿੰਗ ਨੇ ਪਿਛਲੇ ਦਹਾਕੇ ਦੌਰਾਨ ਖਰਚਿਆਂ ’ਚ ਇਜ਼ਾਫਾ ਕੀਤਾ ਹੈ। ਇਸ ਵਿਸ਼ਲੇਸ਼ਣ ਅਨੁਸਾਰ 2021-22 ’ਚ ਪ੍ਰਤੀ ਵਿਦਿਆਰਥੀ ਖਰਚ 7,600 ਪੌਂਡ ਹੋਣ ਦਾ ਅਨੁਮਾਨ ਲਗਾਇਆ ਸੀਠ ਜੋ ਇੰਗਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਨਾਲੋਂ 800 ਪੌਂਡ ਤੋਂ ਵੱਧ ਹੈ। ਰਿਪੋਰਟ ਅਨੁਸਾਰ 2009-10 ਅਤੇ 2014-15 ਦੇ ਵਿਚਕਾਰ ਖਰਚ ਅਸਲ ਰੂਪ ’ਚ 7 ਫੀਸਦੀ ਘੱਟ ਹੋਇਆ ਸੀ ਪਰ ਇਹ ਫਿਰ ਅਗਲੇ ਪੰਜ ਸਾਲਾਂ ’ਚ ਖਰਚ ਵਿਚ ਵਾਧਾ ਦਰਜ ਹੋਇਆ।
ਇਹ ਵੀ ਪੜ੍ਹੋ : ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ : ਪਹਾੜਾਂ ਜਿੱਡੇ ਦੁੱਖ ਵੀ ਛੋਟੇ ਨੇ ਇਨ੍ਹਾਂ ਪਿਓ-ਪੁੱਤ ਅੱਗੇ
ਸਕਾਟਿਸ਼ ਸਰਕਾਰ ਦੀ ਸਕੂਲਾਂ ਲਈ ਫੰਡਿੰਗ ’ਚ ਸਭ ਤੋਂ ਵੱਡਾ ਵਾਧਾ 2019-20 ’ਚ 6 ਫੀਸਦੀ ਸੀ, ਜੋ ਅਧਿਆਪਕਾਂ ਦੇ ਤਨਖਾਹ ਸਕੇਲਾਂ ’ਚ 7 ਫੀਸਦੀ ਦੇ ਵਾਧੇ ਕਾਰਨ ਸੀ। ਇੰਗਲੈਂਡ ’ਚ ਕੁੱਲ ਖਰਚ ’ਚ 12 ਫੀਸਦੀ ਦਾ ਵਾਧਾ ਹੋਇਆ ਪਰ ਇਹ ਵਿਦਿਆਰਥੀਆਂ ਦੀ ਗਿਣਤੀ ’ਚ 13 ਫੀਸਦੀ ਦੇ ਵਾਧੇ ਨਾਲ ਮੇਲ ਖਾਂਦਾ ਹੈ। ਉੱਤਰੀ ਆਇਰਲੈਂਡ ’ਚ ਪ੍ਰਤੀ ਵਿਦਿਆਰਥੀ ਖਰਚ ਸਭ ਤੋਂ ਘੱਟ ਸੀ। ਸਕਾਟਲੈਂਡ ਦੇ ਅੰਕੜਿਆਂ ’ਚ ਵਾਧੂ ਕੋਵਿਡ ਖਰਚ ਸ਼ਾਮਲ ਹਨ, ਜੋ ਹੋਰ ਦੇਸ਼ਾਂ ਲਈ ਸ਼ਾਮਲ ਨਹੀਂ ਕੀਤੇ ਗਏ ਹਨ। ਇਹ ਅੰਕੜੇ ਸਕੂਲਾਂ, ਸਥਾਨਕ ਅਥਾਰਿਟੀਆਂ ਅਤੇ ਫੰਡਿੰਗ ਏਜੰਸੀਆਂ ਵੱਲੋਂ ਤਿੰਨ ਤੋਂ 19 ਸਾਲ ਦੀ ਉਮਰ ਦੇ ਬੱਚਿਆਂ ’ਤੇ ਰੋਜ਼ਾਨਾ ਸਕੂਲ ਖਰਚੇ ਨਾਲ ਸਬੰਧਿਤ ਹਨ।
ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ : ਪਹਾੜਾਂ ਜਿੱਡੇ ਦੁੱਖ ਵੀ ਛੋਟੇ ਨੇ ਇਨ੍ਹਾਂ ਪਿਓ-ਪੁੱਤ ਅੱਗੇ
NEXT STORY