ਬੀਜਿੰਗ (ਭਾਸ਼ਾ)— ਚੀਨ ਦੇ ਘਰੇਲੂ ਨਿਰਮਿਤ ਵਿਸ਼ਾਲ ਜਹਾਜ਼ ਦੀ ਐਤਵਾਰ ਨੂੰ ਦੱਖਣੀ ਚੀਨੀ ਸਮੁੰਦਰ ਤੋਂ ਪਾਣੀ ਅਤੇ ਧਰਤੀ 'ਤੇ ਉਡਾਣ ਭਰਨ ਵਿਚ ਸਮਰੱਥ ਪਹਿਲੀ ਉਡਾਣ ਸਫਲ ਰਹੀ। ਇਸ ਸਫਲਤਾ ਨਾਲ ਚੀਨੀ ਫੌਜ ਦੀ ਸਮਰੱਥਾ ਵਿਚ ਵਾਧਾ ਹੋ ਗਿਆ ਹੈ। ਅਸਲ ਵਿਚ ਚੀਨ ਦਾ ਆਪਣੇ ਗੁਆਂਢੀਆਂ ਨਾਲ ਵੱਖ-ਵੱਖ ਮਾਮਲਿਆਂ 'ਤੇ ਤਣਾਅ ਜ਼ਾਰੀ ਹੈ। ਇਸ ਜਹਾਜ਼ ਦੇ ਵਿਕਸਿਤ ਹੋਣ ਨਾਲ ਚੀਨੀ ਫੌਜ ਹੋਰ ਮਜ਼ਬੂਤ ਬਣ ਗਈ ਹੈ। ਸਰਕਾਰੀ ਟੀ.ਵੀ. ਮੁਤਾਬਕ ਇਸ ਵਿਸ਼ਾਲ ਜਹਾਜ਼ ਏ. ਜੀ. 600 ਦੀਆਂ ਜੁਹਾਈ ਹਵਾਈ ਅੱਡੇ ਤੋਂ ਉਡਾਣ ਭਰਦੇ ਸਮੇਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ।
ਇਕ ਸਮਾਚਾਰ ਏਜੰਸੀ ਮੁਤਾਬਕ ਇਹ ਜਹਾਜ਼ ਚੀਨ ਦੇ ਸਮੁੰਰੀ ਖੇਤਰਾਂ, ਟਾਪੂਆਂ ਅਤੇ ਹੋਰ ਖੇਤਰਾਂ ਦੀ ਰੱਖਿਆ ਕਰਨ ਵਿਚ ਵੀ ਸਮਰੱਥ ਹੈ। ਪਹਿਲਾਂ ਇਸ ਦੀ ਉਡਾਣ ਇਸ ਸਾਲ ਦੇ ਸ਼ੁਰੂ ਵਿਚ ਤੈਅ ਕੀਤੀ ਗਈ ਸੀ ਪਰ ਕੁਝ ਕਾਰਨਾਂ ਕਾਰਨ ਇਸ ਯੋਜਨਾ ਨੂੰ ਟਾਲ ਦਿੱਤਾ ਗਿਆ ਸੀ। ਇਸ ਜਹਾਜ਼ ਨੂੰ ਚੀਨ ਦੀ ਸਰਕਾਰੀ ਕੰਪਨੀ 'ਏਵੀਏਸ਼ਨ ਇੰਡਸਟਰੀ ਕੋਰ ਆਫ ਚੀਨ' ਨੇ ਵਿਕਸਿਤ ਕੀਤਾ ਹੈ। ਇਸ ਜਹਾਜ਼ ਨੂੰ ਵਿਕਸਿਤ ਕਰਨ ਵਿਚ 8 ਸਾਲ ਦਾ ਸਮਾਂ ਲੱਗਾ ਹੈ। ਚਾਰ ਟਰਬੋਪ੍ਰੋਪ ਇੰਜਣ ਵਾਲੇ ਇਸ ਜਹਾਜ਼ ਦਾ ਆਕਾਰ ਬੋਇੰਗ ਸੀ. ਓ. 737 ਦੇ ਬਰਾਬਰ ਦਾ ਹੈ। ਇਸ ਵਿਚ ਘੱਟ ਤੋਂ ਘੱਟ 50 ਫੌਜੀਆਂ ਦੇ ਇਲਾਵਾ ਹੋਰ ਸਾਮਾਨ ਵੀ ਲਿਜਾਇਆ ਜਾ ਸਕਦਾ ਹੈ। ਇਹ ਸਿਰਫ 20 ਸੈਕੰਡ ਵਿਚ 12 ਟਨ ਪਾਣੀ ਦਾ ਜ਼ੋਰਦਾਰ ਛਿੜਕਾਅ ਕਰ ਸਕਦਾ ਹੈ। ਇਸ ਦੀ ਵਰਤੋਂ ਅੱਗ ਬੁਝਾਉਣ ਅਤੇ ਹੋਰ ਖੇਤੀ ਬਾੜੀ ਕੰਮਾਂ ਵਿਚ ਕੀਤੀ ਜਾ ਸਕਦੀ ਹੈ। ਇਹ ਜਹਾਜ਼ 4500 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ। ਰਵਾਇਤੀ ਹਵਾਈ ਅੱਡਿਆਂ ਦੇ ਇਲਾਵਾ ਇਹ ਜ਼ਮੀਨ ਅਤੇ ਪਾਣੀ ਵਿਚ ਵੀ ਉੱਤਰ ਸਕਦਾ ਹੈ ਅਤੇ ਉੱਥੋਂ ਹੀ ਦੁਬਾਰਾ ਉਡਾਣ ਭਰ ਸਕਦਾ ਹੈ।
ਫਿਲੀਪੀਨ ਮਾਲ 'ਚ ਲੱਗੀ ਅੱਗ, 37 ਲੋਕਾਂ ਦੀ ਮੌਤ
NEXT STORY