ਕਰਾਚੀ (ਭਾਸ਼ਾ) - 4 ਬੱਚਿਆਂ ਨਾਲ 2023 ’ਚ ਗੈਰ-ਕਾਨੂੰਨੀ ਤੌਰ ’ਤੇ ਭਾਰਤ ਗਈ ਪਾਕਿਸਤਾਨੀ ਔਰਤ ਸੀਮਾ ਹੈਦਰ ਦੇ ਪਹਿਲੇ ਪਤੀ ਨੇ ਗੁਆਂਢੀ ਦੇਸ਼ ਦੀ ਸਰਕਾਰ ਨੂੰ ਆਪਣੇ ਬੱਚਿਆਂ ਨੂੰ ਮਿਲਣ ਤੇ ਉਨ੍ਹਾਂ ਨੂੰ ਆਪਣੇ ਕੋਲ ਰੱਖਣ ’ਚ ਮਦਦ ਕਰਨ ਦੀ ਅਪੀਲ ਕੀਤੀ ਹੈ। ਸੀਮਾ ਆਪਣੇ ਪ੍ਰੇਮੀ ਨਾਲ ਰਹਿਣ ਲਈ ਭਾਰਤ ਆਈ ਸੀ। ਸੀਮਾ (32) ਸਿੰਧ ਸੂਬੇ ਦੇ ਜੈਕੋਬਾਬਾਦ ਦੀ ਰਹਿਣ ਵਾਲੀ ਹੈ ਤੇ ਮਈ 2023 ’ਚ ਆਪਣੇ ਬੱਚਿਆਂ ਨੂੰ ਲੈ ਕੇ ਕਰਾਚੀ ਸਥਿਤ ਆਪਣੇ ਘਰ ਤੋਂ ਨੇਪਾਲ ਰਾਹੀਂ ਭਾਰਤ ਆਈ ਸੀ। ਸੀਮਾ ਦੇ ਪਹਿਲੇ ਪਤੀ ਗੁਲਾਮ ਹੈਦਰ ਨੇ ਹਾਲ ਹੀ ਵਿਚ ਇਕ ਵੀਡੀਓ ਸੰਦੇਸ਼ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕੋਲੋਂ ‘ਨਿਆਂ’ ਦੀ ਮੰਗ ਕੀਤੀ ਹੈ।
ਬੇਦਖ਼ਲ ਰਾਸ਼ਟਰਪਤੀ ਯੂਨ ਸੁਕ ਯੇਓਲ ਗ੍ਰਿਫ਼ਤਾਰ, ਮਹਾਦੋਸ਼ ਵਿਵਾਦ ਵਿਚਾਲੇ ਅਦਾਲਤ ਤੋਂ ਲੱਗਾ ਝਟਕਾ
NEXT STORY