ਤਹਿਰਾਨ (ਵਾਰਤਾ)- ਪੂਰਬੀ ਸੀਰੀਆ ਵਿਚ ਮੰਗਲਵਾਰ ਤੜਕੇ ਈਰਾਨੀ ਟਿਕਾਣਿਆਂ 'ਤੇ ਅਮਰੀਕਾ ਦੇ ਸ਼ੱਕੀ ਹਮਲਿਆਂ ਵਿਚ 7 ਈਰਾਨ ਸਮਰਥਿਤ ਮਿਲੀਸ਼ੀਆ ਲੜਾਕੇ ਮਾਰੇ ਗਏ। ਲੜੀਵਾਰ ਧਮਾਕਿਆਂ ਨੇ ਸੀਰੀਆ ਦੇ ਪੂਰਬੀ ਸੂਬੇ ਦੀਰ ਅਲ-ਜ਼ੌਰ ਨੂੰ ਹਿਲਾ ਕੇ ਰੱਖ ਦਿੱਤਾ। ਨਾਲ ਹੀ ਅਣਜਾਣ ਡਰੋਨ ਵੀ ਦੇਖੇ ਗਏ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਅਨੁਸਾਰ ਧਮਾਕਿਆਂ ਦੇ ਨਾਲ-ਨਾਲ ਅਲ-ਬੁਕਮਾਲ, ਅਲ-ਮਯਾਦੀਨ ਅਤੇ ਦੀਰ ਅਲ-ਜ਼ੌਰ ਸਮੇਤ ਕਈ ਸ਼ਹਿਰਾਂ ਵਿੱਚ ਸੀਰੀਆਈ ਫੌਜ ਅਤੇ ਈਰਾਨ ਸਮਰਥਿਤ ਮਿਲੀਸ਼ੀਆ ਨਾਲ ਸਬੰਧਤ ਫੌਜੀ ਅਦਾਰਿਆਂ ਨੂੰ ਨਿਸ਼ਾਨਾ ਬਣਾ ਕੇ ਤੇਜ਼ ਹਵਾਈ ਹਮਲੇ ਕੀਤੇ ਗਏ।
ਇਹ ਵੀ ਪੜ੍ਹੋ: ਕੈਨੇਡਾ 'ਚ ਘਰ 'ਚੋਂ ਮਿਲੀਆਂ 4 ਲੋਕਾਂ ਦੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ
ਬ੍ਰਿਟੇਨ ਸਥਿਤ ਨਿਗਰਾਨੀ ਸਮੂਹ ਨੇ ਕਿਹਾ ਕਿ ਉਹ ਹਵਾਈ ਹਮਲਿਆਂ ਲਈ ਜ਼ਿੰਮੇਵਾਰ ਪਾਰਟੀ ਦੀ ਪੁਸ਼ਟੀ ਨਹੀਂ ਕਰ ਸਕਦਾ ਹੈ। ਸਮੂਹ ਨੇ ਬਿਨਾਂ ਪਛਾਣ ਦੱਸੇ ਕਿਹਾ ਕਿ ਹਮਲੇ ਵਿਚ ਇਕ ਵੀ ਕਮਾਂਡਰ ਮਾਰਿਆ ਗਿਆ। ਸੀਰੀਆ ਦੀ ਸਰਕਾਰ ਅਤੇ ਈਰਾਨੀ ਅਧਿਕਾਰੀਆਂ ਨੇ ਕਥਿਤ ਹਵਾਈ ਹਮਲਿਆਂ ਜਾਂ ਡਰੋਨਾਂ ਦੀ ਮੌਜੂਦਗੀ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ, ਪਰ ਵਿਰੋਧੀ ਨੇਤਾਵਾਂ ਨੇ ਸੰਕੇਤ ਦਿੱਤਾ ਕਿ ਹਵਾਈ ਹਮਲੇ ਅਮਰੀਕੀ ਫ਼ੌਜ ਵੱਲੋਂ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਖੇਤਰ 'ਚ ਈਰਾਨ ਨਾਲ ਵਧਦੇ ਤਣਾਅ ਦਰਮਿਆਨ ਅਮਰੀਕਾ ਨੇ ਵਾਰ-ਵਾਰ ਪੂਰਬੀ ਸੀਰੀਆ 'ਚ ਈਰਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।
ਇਹ ਵੀ ਪੜ੍ਹੋ: ਅਮਰੀਕਾ ਦੇ ਇਸ ਸੂਬੇ 'ਚ ਹੁਣ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਲੰਡਨ ‘ਚ ਪਾਰਲੀਮੈਂਟ ਦੇ ਬਾਹਰ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ (ਤਸਵੀਰਾਂ)
NEXT STORY