ਰੀਓ ਡੀ ਜਨੇਰੀਓ (ਵਾਰਤਾ)- ਦੱਖਣੀ-ਪੂਰਬੀ ਬ੍ਰਾਜ਼ੀਲ ਦੇ ਮਿਨਸ ਗੇਰੇਸ ਸੂਬੇ 'ਚ ਇਕ ਯਾਤਰੀ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮਿਲਟਰੀ ਹਾਈਵੇ ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਸਾਓ ਜੋਆਓ ਇਵੈਂਜਲਿਸਟਾ ਅਤੇ ਸਾਓ ਪੇਡਰੋ ਡੋ ਸੁਆਕੀ ਦੀਆਂ ਨਗਰ ਪਾਲਿਕਾਵਾਂ ਦੇ ਵਿਚਕਾਰ MGC-120 ਖੇਤਰੀ ਰਾਜਮਾਰਗ 'ਤੇ ਬੁੱਧਵਾਰ ਸਵੇਰੇ ਵਾਪਰਿਆ।
ਇਹ ਵੀ ਪੜ੍ਹੋ: ਅਣਖ ਦੀ ਖ਼ਾਤਰ ਮਾਂ ਨੇ ਰਿਸ਼ਤੇਦਾਰਾਂ ਨਾਲ ਮਿਲ ਮਾਰੀ ਧੀ, ਚੁੱਪ-ਚੁਪੀਤੇ ਦਫ਼ਨਾਈ ਲਾਸ਼, ਗ੍ਰਿਫ਼ਤਾਰ
ਪ੍ਰਾਪਤ ਜਾਣਕਾਰੀ ਅਨੁਸਾਰ ਡਰਾਈਵਰ ਨੇ ਸੜਕ ਪਾਰ ਕਰ ਰਹੇ ਕੁੱਤਿਆਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਤਾਂ ਬੱਸ ਪਲਟ ਗਈ। 24 ਯਾਤਰੀਆਂ ਨੂੰ ਲਿਜਾ ਰਹੀ ਬੱਸ ਮਿਨਸ ਗੇਰੇਸ ਵਿੱਚ ਖੇਤਰੀ ਰਾਜਧਾਨੀ ਬੇਲੋ ਹੋਰੀਜ਼ੋਂਟੇ ਅਤੇ ਮਿਨਸ ਨੋਵਾਸ ਦੀ ਨਗਰਪਾਲਿਕਾ ਦੇ ਵਿਚਕਾਰ ਯਾਤਰਾ ਕਰ ਰਹੀ ਸੀ। ਸਥਾਨਕ ਮੀਡੀਆ ਮੁਤਾਬਕ ਜ਼ਖ਼ਮੀਆਂ 'ਚੋਂ ਕਿਸੇ ਦੀ ਹਾਲਤ ਨਾਜ਼ੁਕ ਨਹੀਂ ਹੈ।
ਇਹ ਵੀ ਪੜ੍ਹੋ: ਗੈਰ-ਕਾਨੂੰਨੀ ਤਰੀਕੇ ਨਾਲ US 'ਚ ਦਾਖ਼ਲ ਹੋਏ ਭਾਰਤੀ ਨਾਗਰਿਕ ਦੀ ਮੌਤ, ਕੀਤਾ ਜਾਣਾ ਸੀ India ਡਿਪੋਰਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਟਲੀ ਦੀਆਂ ਪੰਜਾਬਣਾਂ ਨੇ 'ਮਹਿਲਾ ਦਿਵਸ' ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ
NEXT STORY