ਮਿਆਮੀ— ਅਮਰੀਕੀ ਸ਼ਹਿਰ ਮਿਆਮੀ-ਡਾਡੇ ਸਥਿਤ ਵੈਸਟ ਲਿਟਿਲ ਰਿਵਰ ਖੇਤਰ 'ਚ ਨਵੇਂ ਸਾਲ ਦੇ ਦਿਨ ਹੋਈ ਗੋਲੀਬਾਰੀ 'ਚ 3 ਲੜਕਿਆਂ ਸਮੇਂ 7 ਲੋਕ ਜ਼ਖਮੀ ਹੋ ਗਏ। ਮਿਆਮੀ ਹੈਰਾਲਡ ਦੀ ਰਿਪੋਰਟ ਮੁਤਾਬਕ ਪੁਲਸ ਨੇ ਕਿਹਾ ਕਿ ਪੀੜਤ ਲੋਕ ਐਤਵਾਰ ਦੀ ਸ਼ਾਮ ਲਗਭਗ 6 ਵਜੇ ਆਪਣੇ ਘਰ ਦੇ ਬਾਹਰ ਖੜ੍ਹੇ ਸਨ ਕਿ ਤਾਂ ਇਕ ਕਾਰ ਉੱਥੇ ਆਈ ਅਤੇ ਅੰਦਰ ਬੈਠੇ ਇਕ ਵਿਅਕਤੀ ਨੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਜਾਸੂਸ ਰੋਬਿਨ ਨੇ ਕਿਹਾ ਕਿ ਇਹ ਲੋਕ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਇਕੱਠੇ ਹੋਏ ਸਨ।
ਪੁਲਸ ਨੇ ਕਿਹਾ ਕਿ ਪੀੜਤਾਂ 'ਚੋਂ 6 ਲੋਕਾਂ ਦੀ ਹਾਲਤ ਸਥਿਰ ਹੈ ਅਤੇ ਇਕ 17 ਸਾਲਾ ਲੜਕੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਦਾ ਇਹ ਵੀ ਕਹਿਣਾ ਹੈ ਕਿ ਮਾਮਲੇ 'ਚ ਇਕ ਤੋਂ ਵਧ ਲੋਕ ਸ਼ੱਕੀ ਹੋ ਸਕਦੇ ਹਨ। ਸ਼ੱਕੀ ਵਿਅਕਤੀ ਦੇ ਵਾਹਨ ਦਾ ਵੇਰਵਾ ਨਹੀਂ ਦਿੱਤਾ ਗਿਆ।
ਟਰੇਨ ਹੇਠਾਂ ਆਉਣ ਕਾਰਨ 21 ਸਾਲਾ ਲੜਕੇ ਦੀ ਦਰਦਨਾਕ ਮੌਤ
NEXT STORY