ਕੈਲਗਰੀ— ਕੈਲਗਰੀ ਦੇ ਕੈਨਮੌਰ ਵਿਖੇ ਟਰੇਨ ਹੇਠਾਂ ਆਉਣ ਕਰਕੇ ਇਕ 21 ਸਾਲਾ ਲੜਕੇ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਸਵੇਰ ਨੂੰ ਵਾਪਰਿਆ। ਟਰੇਨ ਕੈਨਮੌਰ ਤੋਂ ਹੁੰਦੇ ਹੋਏ ਲੰਘ ਰਹੀ ਸੀ। ਇਸ ਦੌਰਾਨ ਇਕ ਲੜਕਾ ਟਰੈਕ 'ਤੇ ਪਿਆ ਹੋਇਆ ਸੀ। ਡਰਾਈਵਰ ਨੇ ਟਰੇਨ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਅਤੇ ਐਮਰਜੈਂਸੀ ਸਟਾਪ ਪ੍ਰੀਕਿਰਿਆ ਵੀ ਅਪਣਾਈ ਪਰ ਟਰੇਨ ਦੀ ਰਫਤਾਰ ਤੇਜ਼ ਹੋਣ ਕਰਕੇ ਇਹ ਹਾਦਸਾ ਟਾਲਿਆ ਨਾ ਜਾ ਸਕਿਆ। ਐਮਰਜੈਂਸੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ 'ਤੇ ਹੀ ਉਕਤ ਲੜਕੇ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸਤਾਂਬੁਲ ਨਾਈਟ ਕਲੱਬ ਗੋਲੀਬਾਰੀ 'ਚ ਮਰਨ ਵਾਲਿਆਂ ਵਿਚ ਕੈਨੇਡੀਅਨ ਨਾਗਰਿਕ ਵੀ ਸ਼ਾਮਲ
NEXT STORY