ਕੈਨਬਰਾ - ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ 'ਚ ਜੰਗਲਾਂ 'ਚ ਲੱਗੀ ਅੱਗ ਕਾਰਨ ਕਈ ਦੂਤਘਰਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਸ਼ੁੱਕਰਵਾਰ ਨੂੰ ਚਿਤਾਵਨੀ ਜਾਰੀ ਕੀਤੀ ਗਈ ਕਿ ਗਰਮ ਅਤੇ ਤੇਜ਼ ਹਵਾਵਾਂ ਤੋਂ ਇਸ ਹਫਤੇ ਦੇ ਆਖਿਰ ਤੱਕ ਧੂੰਆ ਵਧ ਸਕਦਾ ਹੈ।

ਫਾਇਨੈਂਸੀਅਲ ਟਾਈਮਸ ਦੀ ਰਿਪੋਰਟ 'ਚ ਦੱਸਿਆ ਗਿਆ ਕਿ ਹੰਗਰੀ, ਆਇਰਿਸ ਅਤੇ ਇਟਲੀ ਦੇ ਦੂਤਘਰਾਂ 'ਚ ਅਸਥਾਈ ਤੌਰ 'ਤੇ ਕੰਮਕਾਜ ਬੰਦ ਕੀਤਾ ਗਿਆ ਹੈ। ਐਸਟੋਨੀਆ ਦਾ ਦਫਤਰ ਰਾਜਧਾਨੀ ਤੋਂ ਸਿਡਵੀ ਸਿਫਟ ਕੀਤਾ ਗਿਆ ਹੈ। ਇਜ਼ਰਾਇਲ ਨੇ ਜ਼ਿਕਰ ਕੀਤਾ ਕਿ ਉਸ ਦੀ ਡਿਪਲੋਮੈਟਿਕ ਸੇਵਾਵਾਂ 'ਚ ਇਸ ਨਾਲ ਥੋੜਾ ਵਿਘਨ ਪੈਦਾ ਹੋਵੇਗਾ। ਆਸਟ੍ਰੇਲੀਆ ਦੇ ਜੰਗਲਾਂ 'ਚ ਸਤੰਬਰ 2019 ਤੋਂ ਭਿਆਨਕ ਅੱਗ ਲੱਗੀ ਹੋਈ ਹੈ ਅਤੇ ਹਾਲ ਹੀ 'ਚ ਤੇਜ਼ੀ ਨਾਲ ਭੜਕੀ ਅੱਗ 'ਚ 25 ਤੋਂ ਜ਼ਿਆਦਾ ਲੋਕਾਂ ਦੀ ਜਾਨ ਚੱਲੀ ਗਈ ਹੈ ਅਤੇ ਕਰੀਬ 2,000 ਘਰਾਂ ਨੂੰ ਨੁਕਸਾਨ ਅਤੇ ਹਜ਼ਾਰਾਂ ਜੀਵਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਨੌ-ਸੈਨਾ ਅਤੇ ਹਵਾਈ ਫੌਜ ਦੇ ਜਹਾਜ਼ਾਂ ਨੂੰ ਅੱਗ ਬੁਝਾਉਣ ਦੇ ਅਭਿਆਨ 'ਚ ਲਗਾਇਆ ਹੈ ਅਤੇ ਦੇਸ਼ ਦੇ ਦੱਖਣੀ ਪੂਰਬੀ ਤੱਟ ਤੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਜਾ ਰਿਹਾ ਹੈ।

ਪਾਕਿਸਤਾਨ ਵਿਚ ਚਾਈਲਡ ਪ੍ਰੋਟੈਕਸ਼ਨ ਬਿੱਲ ਦਾ ਰਸਤਾ ਸਾਫ
NEXT STORY