ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨੇ ਕਹਿਰ ਵਰ੍ਹਾਇਆ ਹੋਇਆ ਹੈ, ਜਿੱਥੇ ਘੱਟੋ-ਘੱਟ 20 ਘਰ ਤਬਾਹ ਹੋ ਗਏ ਹਨ। ਤਬਾਹ ਹੋਏ ਘਰਾਂ ਵਿੱਚੋਂ 16 ਸੈਂਟ੍ਰਲ ਕੋਸਟ ਦੇ ਕੋਲੇਵੋਂਗ ਵਿਖੇ ਅਤੇ 4 ਮਿਡ ਨੌਰਥ ਕੋਸਟ ਦੇ ਬੁਲਾਹਡੇਲਾ ਵਿਖੇ ਸਥਿਤ ਸਨ। ਅੱਗ ਨਾਲ ਪ੍ਰਭਾਵਿਤ ਕਈ ਖੇਤਰਾਂ ਵਿੱਚ ਹੁਣ ਕੁਦਰਤੀ ਆਫ਼ਤ ਦਾ ਐਲਾਨ ਕਰ ਦਿੱਤਾ ਗਿਆ ਹੈ।
NSW ਰੂਰਲ ਫਾਇਰ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਕੋਲੇਵੋਂਗ ਵਿੱਚ 16 ਘਰ ਪੂਰੀ ਤਰ੍ਹਾਂ ਨਸ਼ਟ ਹੋ ਗਏ ਹਨ, ਜਦੋਂ ਕਿ 9 ਹੋਰ ਘਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਬੁਲਾਹਡੇਲਾ ਵਿਖੇ ਅੱਗ 'ਤੇ ਕਾਬੂ ਬੁਝਾਉਣ ਦੀਆਂ ਕੋਸ਼ਿਸ਼ਾਂ ਦੌਰਾਨ ਇੱਕ NSW ਨੈਸ਼ਨਲ ਪਾਰਕਸ ਐਂਡ ਵਾਈਲਡ ਲਾਈਫ ਸਰਵਿਸ ਦੇ ਫਾਇਰ ਫਾਈਟਰ ਦੀ ਮੌਤ ਹੋ ਗਈ ਹੈ। ਪ੍ਰੀਮੀਅਰ ਕ੍ਰਿਸ ਮਿੰਨਸ ਨੇ ਇਸ ਘਟਨਾ 'ਤੇ ਦੁੱਖ ਜਤਾਇਆ ਹੈ।
ਹਾਲਾਂਕਿ ਇਸ ਭਿਆਨਕ ਸਥਿਤੀ ਵਿਚਾਲੇ ਇਕ ਚੰਗੀ ਖ਼ਬਰ ਇਹ ਹੈ ਕਿ ਐਤਵਾਰ ਨੂੰ ਹੋਈ ਹਲਕੀ ਬਾਰਿਸ਼ ਨੇ ਅਧਿਕਾਰੀਆਂ ਨੂੰ ਅੱਗ ਬੁਝਾਉਣ 'ਚ ਕਾਫ਼ੀ ਮਦਦ ਕੀਤੀ। ਇਸ ਮਗਰੋਂ ਹੁਣ ਜਾਨ ਜਾਂ ਜਾਇਦਾਦ ਨੂੰ ਕੋਈ ਖ਼ਤਰਾ ਨਹੀਂ ਹੈ। ਇਸ ਦੇ ਬਾਵਜੂਦ ਅਧਿਕਾਰੀ ਆਉਣ ਵਾਲੇ ਦਿਨਾਂ ਵਿੱਚ ਤੇਜ਼ ਹਵਾਵਾਂ ਅਤੇ ਮੁੜ ਗਰਮੀ ਦੀ ਸੰਭਾਵਨਾ ਕਾਰਨ ਜ਼ਿਆਦਾ ਖ਼ਤਰੇ ਵਾਲੇ ਖੇਤਰਾਂ ਵਿੱਚ ਫਾਇਰ ਕਰੂ ਨੂੰ ਤਾਇਨਾਤ ਰੱਖਣ ਦੀ ਚਿਤਾਵਨੀ ਦੇ ਰਹੇ ਹਨ।
ਅੱਗ ਦਾ ਤਾਂਡਵ ! ਅਮਰੀਕਾ 'ਚ ਭਾਰਤੀ ਮੈਡੀਕਲ ਸਟੂਡੈਂਟ ਦੀ ਮੌਤ ਮਗਰੋਂ ਇਕ ਹੋਰ ਨੇ ਤੋੜਿਆ ਦਮ
NEXT STORY