ਇਸਲਾਮਾਬਾਦ– ਪਾਕਿਸਤਾਨ ’ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਨੈਸ਼ਨਲ ਅਸੈਂਬਲੀ ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਮੁਸਲਿਮ ਲੀਗ- ਨਵਾਜ਼ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਨੈਸ਼ਨਲ ਅਸੈਂਬਲੀ ’ਚ ਕਿਹਾ ਕਿ ਹਾਲ ਹੀ ’ਚ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਮਹਿੰਗਾਈ ਜ਼ਬਰਦਸਤ ਤਰੀਕੇ ਨਾਲ ਵਧ ਰਹੀ ਹੈ। ਇਸ ਲਈ ਇਮਰਾਨ ਖਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆ ਦੇ ਦੂਜੇ ਦੇਸ਼ਾਂ ’ਚ ਸਰਕਾਰਾਂ ਕੀਮਤਾਂ ਦੇ ਘੱਟ ਹੋਣ ’ਤੇ ਤਿਉਹਾਰਾਂ ਦਾ ਜਸ਼ਨ ਮਨਾ ਰਹੀ ਹੈ, ਉਥੇ ਹੀ ਦੂਜੇ ਪਾਸੇ ਪਾਕਿਸਤਾਨ ’ਚ ਪ੍ਰਧਾਨ ਮੰਤਰੀ ਨਿਆਜੀ ਜਨਤਾ ’ਤੇ ਮਹਿੰਗਾਈ ਦਾ ਬੰਬ ਸੁੱਟ ਰਹੇ ਹਨ।
ਜੀਓ ਨਿਊਜ਼ ਮੁਤਾਬਕ, PML-N ਪ੍ਰਧਾਨ ਸ਼ਾਹਬਾਜ਼ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਨਵਾਂ ਸਾਲ ਪਾਕਿਸਤਾਨ ਦੀ ਜਨਤਾ ਨੂੰ ਇਸ ਵਧ ਰਹੀ ਮਹਿੰਗਾਈ ਤੋਂ ਛੁਟਕਾਰਾ ਦਿਵਾਏਗਾ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਉਮੀਦ ਜਤਾਈ ਕਿ ਨਵੇਂ ਸਾਲ ’ਚ ਦੇਸ਼ ਦੀ ਜਨਤਾ ਭੁੱਖਮਰੀ, ਬੀਮਾਰੀ ਤੋਂ ਉਭਰੇਗੀ ਅਤੇ ਲੋਕਾਂ ਨੂੰ ਨਿਆਂ ਮਿਲ ਸਕੇਗਾ। ਇਸ ਵਿਚਕਾਰ ਪਾਕਿਸਤਾਨ ਪੀਪੁਲਜ਼ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਇਮਰਾਨ ਖਾਨ ਸਰਕਾਰ ਦੀ ਜੰਮ ਕੇ ਨਿੰਦਾ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਮਰਾਨ ਖਾਨ ਨੇ ਕਿਹਾ ਸੀ ਕਿ ਸਾਲ 2021 ਉਨ੍ਹਾਂ ਦੇ ਦੇਸ਼ ਅਤੇ ਜਨਤਾ ਲਈ ਖੁਸ਼ੀਆਂ ਨਾਲ ਭਰਿਆ ਹੋਵੇਗਾ। ਸਾਲ 2021 ਲੋਕਾਂ ਦੀ ਤਰੱਕੀ ਦੀ ਰਾਹ ਖੋਲ੍ਹੇਗਾ ਪਰ ਹੁਣ ਉਹ ਸਾਲ ਨਿਕਲ ਚੁੱਕਾ ਹੈ ਅਤੇ 2022 ਆ ਚੁੱਕਾ ਹੈ। ਉਨ੍ਹਾਂ ਦਾ ਕੀਤਾ ਗਿਆ ਵਾਅਦਾ ਕਿੱਥੇ ਗਿਆ। ਉਨ੍ਹਾਂ ਇਮਰਾਨ ਖਾਨ ’ਤੇ ਦੇਸ਼ ’ਚ ਵਧਦੀ ਮਹਿੰਗਾਈ ਨੂੰ ਲੈ ਕੇ ਵੀ ਨਿਸ਼ਾਨਾ ਵਿੰਨ੍ਹਿਆ। ਬਿਲਾਵਲ ਨੇ ਕਿਹਾ ਕਿ ਦੇਸ਼ ਦੀ ਜਨਤਾ ਵਧਦੀ ਮਹਿੰਗਾਈ ਤੋਂ ਹੁਣ ਦੁਖੀ ਹੋ ਚੁੱਕੀ ਹੈ। ਉਹ ਇਸ ਸਰਕਾਰ ਨੂੰ ਹੋਰ ਜ਼ਿਆਦਾ ਬਰਦਾਸ਼ਤ ਕਰਨ ਦੀ ਹਾਲਤ ’ਚ ਨਹੀਂ ਹੈ।
ਪਾਕਿਸਤਾਨ ਦੇ ਪੰਜਾਬ ਸੂਬੇ 'ਚ 10 ਅੱਤਵਾਦੀ ਕੀਤੇ ਗਏ ਗ੍ਰਿਫ਼ਤਾਰ
NEXT STORY