ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਕਾਨੂੰਨੀ ਮੁਸ਼ਕਿਲਾਂ ਜਲਦ ਆਸਾਨ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਦੇਸ਼ ਦੇ ਭ੍ਰਿਸ਼ਟਾਚਾਰ ਰੋਕੂ ਸੰਸਥਾ ਨੇ ਪਨਾਮਾ ਪੇਪਰ ਮਾਮਲੇ 'ਚ ਅੱਜ ਸ਼ਰੀਫ ਖਿਲਾਫ ਪੂਰਣ ਮਾਮਲੇ ਦਾਇਰ ਕੀਤੇ ਹਨ। ਇਸ ਨਾਲ ਲੰਡਨ 'ਚ ਉਨ੍ਹਾਂ ਦੇ ਪਰਿਵਾਰ ਦੀ ਜਾਇਦਾਦ ਨੂੰ ਲੈ ਕੇ ਇਸ ਸੰਬੰਧ 'ਚ ਚੱਲ ਰਹੀ ਜਾਂਚ ਹੋਰ ਸ਼ਖਤ ਹੋ ਗਈ ਹੈ। ਰਸ਼ਟਰੀ ਜਵਾਬ ਦੇਹੀ ਬਿਊਰੋ (ਐੱਨ.ਏ.ਬੀ.) ਨੇ ਇਸਲਾਮਾਬਦ ਦੀ ਜਵਾਬਦੇਹੀ ਅਦਾਲਤ 'ਚ ਇਹ ਮਾਮਲੇ ਦਾਇਰ ਕੀਤੇ ਹਨ। ਇਹ ਅਦਾਲਤ ਪਹਿਲਾਂ ਤੋਂ ਹੀ ਸ਼ਰੀਫ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਖਿਲਾਫ ਇਸ ਸੰਬੰਧ 'ਚ ਹੋਰ ਮਾਮਲੇ ਦੇਖ ਰਹੀ ਹੈ। ਸ਼ਰੀਫ ਤੋਂ ਇਲਾਵਾ ਉਨ੍ਹਾਂ ਦੇ ਦੋ ਬੇਟੇ ਹੁਸੈਨ ਤੇ ਹਸਨ, ਬੇਟੀ ਮਰੀਅਮ ਤੇ ਜਵਾਈ ਮੁਹੰਮਦ ਸਫਦਰ ਖਿਲਾਫ ਵੀ ਕਥਿਤ ਭ੍ਰਿਸ਼ਟਾਚਾਰ ਦੇ ਤਿੰਨ ਮਾਮਲੇ ਦਾਇਰ ਹੋਏ ਹਨ।
ਇਹ ਸਾਰੇ ਮਾਮਲੇ ਪਨਾਮਾ ਪੇਪਰ ਘਪਲੇ ਨਾਲ ਸੰਬੰਧਤ ਹਨ ਜਿਸ ਦੇ ਚੱਲਦੇ 68 ਸਾਲਾ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਹ ਨਵੇਂ ਮਾਮਲੇ ਐੱਨ.ਏ.ਬੀ. ਵੱਲੋਂ ਜਾਂਚ ਦੌਰਾਨ ਪਾਏ ਗਏ ਨਵੇਂ ਸਬੂਤਾਂ 'ਤੇ ਆਧਰਿਤ ਹਨ। ਬਿਊਰੋ ਨੇ 7 ਨਵੇਂ ਗਵਾਹਾਂ ਦੀ ਸੂਚੀ ਵੀ ਸੌਂਪੀ ਹੈ, ਜਿਸ 'ਚ ਦੋ ਬ੍ਰਿਟੇਨ ਦੇ ਰਹਿਣ ਵਾਲੇ ਹਨ। ਪਾਕਿਸਤਾਨੀ ਮੀਡੀਆ ਮੁਤਾਬਕ ਜਲਦ ਹੀ ਅਦਾਲਤ ਇਨ੍ਹਾਂ ਦੇ ਬਿਆਨ ਦਰਜ ਕਰੇਗੀ। ਗਵਾਹਾਂ 'ਚ ਫਰੈਂਸਿਕ ਮਾਹਿਰ ਰਾਬਰਟ ਰੇਡਲੀ ਵੀ ਸ਼ਾਮਲ ਹੈ ਦੋ ਵਾਜਿਦ ਜ਼ਿਆ ਦੇ ਰਿਸ਼ਤੇਦਾਰ ਹਨ।
ਨਵੀਂ ਦਵਾਈ ਕਰੇਗੀ ਮਲੇਰੀਏ ਦਾ ਸੁਰੱਖਿਅਤ ਇਲਾਜ
NEXT STORY