ਢਾਕਾ (ਏਜੰਸੀਆਂ)- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਚੋਣਾਂ 'ਚ ਐਤਵਾਰ ਨੂੰ ਲਗਾਤਾਰ ਚੌਥੀ ਵਾਰ ਜਿੱਤ ਹਾਸਲ ਕੀਤੀ। ਉਨ੍ਹਾਂ ਦੀ ਪਾਰਟੀ ਅਵਾਮੀ ਲੀਗ ਨੇ ਹਿੰਸਾ ਦੀਆਂ ਕੁਝ ਘਟਨਾਵਾਂ ਅਤੇ ਮੁੱਖ ਵਿਰੋਧੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ.ਪੀ.) ਅਤੇ ਉਸ ਦੇ ਸਹਿਯੋਗੀਆਂ ਦੇ ਬਾਈਕਾਟ ਦਰਮਿਆਨ ਦੋ ਤਿਹਾਈ ਸੀਟਾਂ ’ਤੇ ਜਿੱਤ ਹਾਸਲ ਕੀਤੀ।
ਹਸੀਨਾ ਦੀ ਪਾਰਟੀ ਨੇ 300 ’ਚੋਂ 200 ਸੀਟਾਂ ਜਿੱਤੀਆਂ ਹਨ। ਐਤਵਾਰ ਨੂੰ ਵੋਟਾਂ ਪੈਣ ਤੋਂ ਬਾਅਦ ਗਿਣਤੀ ਜਾਰੀ ਹੈ। ਚੋਣ ਕਮਿਸ਼ਨ ਦੇ ਬੁਲਾਰੇ ਨੇ ਕਿਹਾ, ‘ਹੁਣ ਤੱਕ ਮਿਲੇ ਨਤੀਜਿਆਂ ਦੇ ਆਧਾਰ ’ਤੇ ਅਸੀਂ ਅਵਾਮੀ ਲੀਗ ਨੂੰ ਜੇਤੂ ਕਹਿ ਸਕਦੇ ਹਾਂ ਪਰ ਅੰਤਿਮ ਐਲਾਨ ਬਾਕੀ ਹਲਕਿਆਂ ’ਚ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ- PM ਮੋਦੀ ਖ਼ਿਲਾਫ਼ ਟਿੱਪਣੀ ਕਰਨ ਵਾਲੇ ਮਾਲਦੀਵ ਦੇ 3 ਮੰਤਰੀਆਂ ਦੀ ਹੋਈ ਛੁੱਟੀ, ਸਰਕਾਰ ਨੇ ਜਾਰੀ ਕੀਤਾ ਸਪੱਸ਼ਟੀਕਰਨ
ਹਸੀਨਾ ਨੇ ਗੋਪਾਲਗੰਜ-3 ਸੰਸਦੀ ਸੀਟ ’ਤੇ ਫਿਰ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੂੰ 2,49,965 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਬੰਗਲਾਦੇਸ਼ ਸੁਪਰੀਮ ਪਾਰਟੀ ਦੇ ਐੱਮ. ਨਿਜ਼ਾਮੁਦੀਨ ਲਸ਼ਕਰ ਨੂੰ ਸਿਰਫ਼ 469 ਵੋਟਾਂ ਹੀ ਮਿਲੀਆਂ। ਬੰਗਲਾਦੇਸ਼ ’ਚ ਸਾਲ 2009 ਤੋਂ ਹਸੀਨਾ (76) ਦੇ ਹੱਥਾਂ ’ਚ ਸੱਤਾ ਦੀ ਵਾਗਡੋਰ ਹੈ।
ਬੰਗਲਾਦੇਸ਼ ਚੋਣ ਕਮਿਸ਼ਨ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਯੂਕ੍ਰੇਨ ਅਤੇ ਜਰਮਨੀ ਦੇ ਹੈਕਰਾਂ ਨੇ ਉਨ੍ਹਾਂ ਦੀ ਐਪ ’ਤੇ ਸਾਈਬਰ ਹਮਲਾ ਕੀਤਾ, ਜਿਸ ਕਾਰਨ ਦੇਸ਼ ’ਚ 12ਵੀਆਂ ਆਮ ਚੋਣਾਂ ਦੌਰਾਨ ਇਸ ਦੀ ਗਤੀ ਹੌਲੀ ਹੋ ਗਈ। ਚੋਣ ਕਮਿਸ਼ਨ ਦੇ ਸਕੱਤਰ ਮੁਹੰਮਦ ਜਹਾਂਗੀਰ ਆਲਮ ਨੇ ਕਿਹਾ ਕਿ ਉਨ੍ਹਾਂ ਨੇ 'ਸਮਾਰਟ ਇਲੈਕਸ਼ਨ ਮੈਨੇਜਮੈਂਟ ਬੀ.ਡੀ.’ ਨਾਂ ਦੀ ਐਪ ਬਣਾਈ ਹੈ ਜੋ ਵੋਟਿੰਗ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ਇਸ ਸਮੱਸਿਆ ਦੇ ਹੱਲ ਲਈ ਲਗਾਤਾਰ ਕੰਮ ਕਰ ਰਹੀ ਹੈ। ਐਪ ਹਾਲਾਂਕਿ ਹੌਲੀ-ਹੌਲੀ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ- ਇੰਡੀਅਨ ਨੈਸ਼ਨਲ ਕਾਂਗਰਸ ਨੇ ਦੇਸ਼ ਭਰ ਦੇ ਹਲਕਿਆਂ ਲਈ ਕੋਆਰਡੀਨੇਟਰ ਕੀਤੇ ਨਿਯੁਕਤ, ਦੇਖੋ ਪੂਰੀ ਸੂਚੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਖ਼ਿਲਾਫ਼ ਟਿੱਪਣੀ ਕਰਨ ਵਾਲੇ ਮਾਲਦੀਵ ਦੇ 3 ਮੰਤਰੀਆਂ ਦੀ ਹੋਈ ਛੁੱਟੀ, ਸਰਕਾਰ ਨੇ ਜਾਰੀ ਕੀਤਾ ਸਪੱਸ਼ਟੀਕਰਨ
NEXT STORY