ਕਾਠਮੰਡੂ— ਨੇਪਾਲੀ ਕਾਂਗਰਸ ਦੇ ਨਾਮਵਰ ਰਾਜਨੇਤਾ ਸ਼ੇਰ ਬਹਾਦਰ ਦੇਉਬਾ ਨੇ ਬੁੱਧਵਾਰ ਨੂੰ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ 70 ਸਾਲ ਦੇ ਦੇਉਬਾ ਨੂੰ ਅਹੁਦੇ ਦੀ ਸਹੁੰ ਚੁੱਕਾਈ। ਉਹ ਚੌਥੀ ਵਾਰ ਪ੍ਰਧਾਨ ਮੰਤਰੀ ਬਣ ਰਹੇ ਹਨ। ਨੇਪਾਲ ਦੀ ਸੰਸਦ 'ਚ ਵੋਟਿੰਗ ਤੋਂ ਬਾਅਦ ਮੰਗਲਵਾਰ ਭਾਵ ਕੱਲ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ—ਨੇਪਾਲੀ ਕਾਂਗਰਸ ਦੇ ਪ੍ਰਧਾਨ ਦੇਉਬਾ ਨੂੰ ਦੇਸ਼ ਦਾ 40ਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ।
ਨੇਪਾਲ 'ਚ 601 ਸੰਸਦ ਮੈਂਬਰਾਂ ਵਾਲੀ ਸੰਸਦ ਵਿਚ 558 ਵੋਟਾਂ ਪਾਈਆਂ ਗਈਆਂ। ਦੇਉਬਾ ਨੂੰ 388 ਵੋਟਾਂ ਮਿਲੀਆਂ। ਸੱਤਾ 'ਚ ਭਾਈਵਾਲੀ ਦੇ ਸਮਝੌਤੇ 'ਤੇ ਅਮਲ ਕਰਦੇ ਹੋਏ ਮਾਓਵਾਦੀ ਨੇਤਾ ਪੁਸ਼ਪ ਕਮਲ ਦਹਲ ਪ੍ਰਚੰਡ ਨੇ ਰਾਸ਼ਟਰਪਤੀ ਅਹੁਦੇ 'ਤੇ 9 ਮਹੀਨੇ ਪੂਰੇ ਹੋਣ 'ਤੇ ਅਸਤੀਫਾ ਦੇ ਦਿੱਤਾ ਸੀ। ਪ੍ਰਚੰਡ ਨੇ ਦੇਉਬਾ ਦੇ ਨਾਂ ਦਾ ਪ੍ਰਸਤਾਵ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਭਾਰਤੀ ਨੇਤਾਵਾਂ ਨਾਲ ਦੇਉਬਾ ਦੇ ਚੰਗੇ ਰਿਸ਼ਤੇ ਹਨ ਅਤੇ ਉਹ ਮਧੇਸੀਆ ਅਤੇ ਪਹਾੜੀ ਲੋਕਾਂ ਵਿਚਾਲੇ ਵਧਦੀ ਦੂਰੀ ਨੂੰ ਦੂਰ ਕਰਨ 'ਚ ਮਦਦਗਾਰ ਸਾਬਤ ਹੋ ਸਕਦਾ ਹੈ। ਦੇਉਬਾ ਨੇ ਮਧੇਸ ਆਧਾਰਿਤ ਪਾਰਟੀਆਂ ਦੀ ਮੰਗਾਂ ਨੂੰ ਪੂਰਾ ਕਰਨ ਲਈ ਸਤੰਬਰ 2015 'ਚ ਲਾਗੂ ਕੀਤੇ ਗਏ ਨੇਪਾਲੀ ਸੰਵਿਧਾਨ 'ਚ ਸੋਧ ਕਰਨ 'ਚ ਅਹਿਮ ਭੂਮਿਕਾ ਨਿਭਾਈ ਸੀ।
ਮੈਨਚੈਸਟਰ ਹਮਲੇ ਮਾਮਲੇ 'ਚ ਹੀਥਰੋ ਹਵਾਈ ਅੱਡੇ 'ਤੇ ਇਕ ਵਿਅਕਤੀ ਗ੍ਰਿਫ਼ਤਾਰ
NEXT STORY