ਲੰਡਨ— ਬ੍ਰਿਟੇਨ ਦੇ ਮੈਨਚੈਸਟਰ ਏਰੀਨਾ 'ਚ ਪਿਛਲੇ ਮਹੀਨੇ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਹੀਥਰੋ ਹਵਾਈ ਅੱਡੇ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰੇਟਰ ਮੈਨਚੈਸਟਰ ਪੁਲਸ ਨੇ ਇਕ ਬਿਆਨ 'ਚ ਕਿਹਾ, ''ਅੱਤਵਾਦ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਸ਼ੱਕ ਤਹਿਤ 38 ਸਾਲਾ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।'' ਬਿਆਨ 'ਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰੀ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਅਤੇ ਹਵਾਈ ਅੱਡੇ ਨੂੰ ਸਿੱਧੇ ਤੌਰ 'ਤੇ ਕੋਈ ਖ਼ਤਰਾ ਨਹੀਂ ਹੈ। ਪੁਲਸ ਨੇ ਤੁਰੰਤ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਸ਼ੱਕੀ ਵਿਅਕਤੀ ਨੂੰ ਯੂਰਪ ਦੇ ਵਿਅਸਤ ਹਵਾਈ ਅੱਡੇ ਤੋਂ ਕਦੋਂ ਗ੍ਰਿਫ਼ਤਾਰ ਕੀਤਾ ਗਿਆ ਜਾਂ ਕਦੋਂ ਉਹ ਹਵਾਈ ਅੱਡੇ 'ਤੇ ਉੱਤਰਿਆ ਸੀ। ਮੈਨਚੇਸਟਰ 'ਚ 22 ਮਈ ਨੂੰ ਅਮਰੀਕੀ ਪੌਪ ਸਟਾਰ ਅਰਿਆਨਾ ਗ੍ਰਾਂਡੇ ਦੇ ਕੌਨਸਰਟ 'ਤੇ ਕੀਤੇ ਗਏ ਹਵਾਈ ਹਮਲੇ ਦੇ 2 ਹਫ਼ਤੇ ਬਾਅਦ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ। ਅੱਤਵਾਦੀ ਸਲਮਾਨ ਆਬਿਦੀ ਵੱਲੋਂ ਕੀਤੇ ਗਏ ਇਸ ਹਮਲੇ ਦੌਰਾਨ ਬੱਚਿਆਂ ਸਮੇਤ 22 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਹੁਣ ਤੱਕ ਇਸ ਮਾਮਲੇ 'ਚ 19 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਚੋਂ 12 ਲੋਕਾਂ ਨੂੰ ਬਿਨਾ ਕਿਸੇ ਜ਼ੁਰਮ ਦੇ ਦੋਸ਼ੀ ਹੋਣ ਕਾਰਨ ਰਿਹਾਅ ਕਰ ਦਿੱਤਾ ਗਿਆ ਹੈ।
ਬਰਾਕ ਓਬਾਮਾ ਤੇ ਜਸਟਿਨ ਟਰੂਡੋ ਦੀ ਤਸਵੀਰ ਹੋਈ ਵਾਇਰਲ, ਹਜ਼ਾਰਾਂ ਲੋਕਾਂ ਨੇ ਕੀਤੀ ਲਾਈਕ
NEXT STORY