ਬੀਜਿੰਗ — ਚੀਨ ਦੀ ਰਾਜਧਾਨੀ ਬੀਜਿੰਗ ਸਥਿਤ ਸਭ ਤੋਂ ਵੱਡੀ ਚਰਚ 'ਜਿਓਨ' ਨੂੰ ਜਬਰਦਸ਼ਤੀ ਬੰਦ ਕਰਾ ਦਿੱਤਾ ਗਿਆ। ਚਰਚ 'ਤੇ ਬਿਨਾਂ ਲਾਇਸੰਸ ਚਲਾਉਣ ਦਾ ਦੋਸ਼ ਹੈ, ਚੀਨ ਦੇ ਕਾਨੂੰਨ ਮੁਤਾਬਕ ਹਰੇਕ ਧਾਰਮਿਕ ਥਾਂ ਨੂੰ ਚਲਾਉਣ ਲਈ ਪ੍ਰਸ਼ਾਸਨ ਤੋਂ ਮਾਨਤਾ ਲੈਣੀ ਹੁੰਦੀ ਹੈ। ਬੀਤੇ ਕੁਝ ਸਮੇਂ 'ਚ ਕਮਿਊਨਿਸਟ ਸਰਕਾਰ ਨੇ ਸਾਰੇ ਧਰਮਾਂ ਖਾਸ ਕਰਕੇ ਈਸਾਈ ਅਤੇ ਮੁਸਲਮਾਨ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਹੈ।
ਬੀਜਿੰਗ ਨਾਲ ਕਈ ਸੂਬਿਆਂ 'ਚ ਈਸਾਈ ਧਰਮ ਦੇ ਪਵਿੱਤਰ ਚਿੰਨ੍ਹ ਕ੍ਰਾਸ ਅਤੇ ਧਾਰਮਿਕ ਕਿਤਾਬ ਬਾਈਬਲ ਨੂੰ ਤਬਾਹ ਕਰ ਦਿੱਤਾ ਗਿਆ। ਦੇਸ਼ 'ਚ ਧਰਮਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਮੁਤਾਬਕ ਚਰਚ ਬੰਦ ਕਰਾਉਣ ਨਾਲ ਈਸਾਈਆਂ ਤੋਂ ਆਪਣਾ ਧਰਮ ਛੱਡਣ ਲਈ ਦਸਤਾਵੇਜ਼ਾਂ 'ਤੇ ਹਸਤਾਖਰ ਕਰਾਏ ਜਾ ਰਹੇ ਹਨ।
ਸਰਕਾਰ ਇਹ ਕਾਰਵਾਈ ਵੱਖ-ਵੱਖ ਧਰਮਾਂ ਦੇ ਲੋਕਾਂ 'ਚ ਅਧਿਕਾਰਕ ਰੂਪ ਤੋਂ ਨਾਸਤਿਕ ਕਮਿਊਨਿਸਟ ਪਾਰਟੀ ਦੇ ਪ੍ਰਤੀ ਵਫਾਦਾਰੀ ਵਧਾਉਣ ਅਤੇ ਭਵਿੱਖ 'ਚ ਪਾਰਟੀ ਦੇ ਸਾਹਮਣੇ ਖੜ੍ਹੀ ਹੋਣ ਵਾਲੀ ਕਿਸੇ ਵੀ ਚੁਣੌਤੀ ਨੂੰ ਖਤਮ ਕਰਨ ਲਈ ਕਰ ਰਹੀ ਹੈ। ਅਮਰੀਕੀ ਸਥਿਤ ਚੀਨ ਐਂਡ ਸਮੂਹ ਦੇ ਬਾਬ ਫੂ ਨੇ ਆਖਿਆ ਕਿ ਚੀਨ 'ਚ ਧਾਰਮਿਕ ਮਾਨਤਾਵਾਂ ਦੀ ਆਜ਼ਾਦੀ ਦੇ ਉਲੰਘਣ 'ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸ਼ਾਸਨ 'ਚ ਲੋਕਾਂ ਦੀ ਧਾਰਮਿਕ ਆਜ਼ਾਦੀ ਨਾਟਕੀ ਰੂਪ ਤੋਂ ਖਤਮ ਹੁੰਦੀ ਜਾ ਰਹੀ ਹੈ।
ਵਰਤਮਾਨ 'ਚ ਚੀਨ 'ਚ 3.8 ਕਰੋੜ ਪ੍ਰੋਟੈਸਟੈਂਟ ਈਸਾਈ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਹਾਕਿਆਂ 'ਚ ਚੀਨ 'ਚ ਦੁਨੀਆ ਦੀ ਸਭ ਤੋਂ ਵੱਧ ਗਿਣਤੀ ਈਸਾਈਆਂ ਦੀ ਹੋਵੇਗੀ। ਇਨ੍ਹਾਂ ਸੰਭਾਵਨਾਵਾਂ ਵਿਚਾਲੇ ਕੁਝ ਸਮੇਂ ਤੋਂ ਈਸਾਈ ਭਾਈਚਾਰੇ ਨੂੰ ਯੋਜਨਾਬੱਧ ਢੰਗ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਈਸਾਈਆਂ ਤੋਂ ਇਲਾਵਾ ਉਇਗਰ ਮੁਸਲਮਾਨਾਂ 'ਤੇ ਵੀ ਸਰਕਾਰ ਨੇ ਆਪਣਾ ਸ਼ਿੰਕਜਾ ਕਸਿਆ ਹੋਇਆ ਹੈ। ਦੇਸ਼ ਦੇ ਉੱਤਰ-ਪੱਛਮੀ ਸੂਬੇ 'ਚ ਕਰੀਬ 10 ਲੱਖ ਉਇਗਰ ਮੁਸਲਮਾਨਾਂ ਨੂੰ ਬਿਨਾਂ ਕਿਸੇ ਕਾਰਨ ਹਿਰਾਸਤ 'ਚ ਰਖਿਆ ਗਿਆ ਹੈ।
ਡਬਲਿਊ.ਐੱਚ.ਓ. ਮੁਤਾਬਕ ਕੁਵੈਤੀ ਹੁੰਦੇ ਹਨ ਸਭ ਤੋਂ ਆਲਸੀ, ਜਾਣੋਂ ਕੀ ਹੈ ਭਾਰਤੀਆਂ ਦਾ ਹਾਲ
NEXT STORY