ਆਦਮਪੁਰ (ਦਿਲਬਾਗੀ, ਚਾਂਦ) : ਆਦਮਪੁਰ ਇਲਾਕੇ 'ਚ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕੱਲ ਸ਼ਾਮ ਦੋ ਲੁਟੇਰਿਆਂ ਵੱਲੋਂ ਇੱਕ ਹੋਰ ਲੁੱਟ ਦੀ ਵਾਰਦਾਤ ਨੂੰ ਆਦਮਪੁਰ ਵਿਖੇ ਅੰਜਾਮ ਦਿੱਤਾ ਗਿਆ। ਲੁੱਟ ਦਾ ਸ਼ਿਕਾਰ ਹੋਏ ਅਜੇ ਸ਼ਰਮਾ ਪੁੱਤਰ ਗੋਪਾਲ ਦਾਸ ਸ਼ਰਮਾ ਵਾਸੀ ਆਦਮਪੁਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਡਾਕਖਾਨੇ ਦੀ ਕਲੈਕਸ਼ਨ ਕਰ ਰਿਹਾ ਸੀ ਕਿ ਜੱਟਾਂ ਮਹੱਲਾ ਤੋਂ ਲੈ ਕੇ ਗਾਂਧੀ ਨਗਰ ਨੂੰ ਜਾਂਦੀ ਸੜਕ 'ਤੇ ਉਸ ਨੂੰ ਲੁਟੇਰਿਆਂ ਵੱਲੋਂ ਘੇਰ ਲਿਆ ਗਿਆ ਅਤੇ ਉਸ ਕੋਲੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਤੇ ਉਸ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਦਾਤਰ ਨਾਲ ਉਸ ਤੇ ਗੰਭੀਰ ਹਮਲਾ ਕਰ ਦਿੱਤਾ ਅਤੇ 20 ਹਜ਼ਾਰ ਰੁਪਏ ਖੋਹ ਕੇ ਲੁਟੇਰੇ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਦੋ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਨੂੰ ਘੇਰ ਕੇ 20,000 ਲੁੱਟ ਲਏ ਤੇ ਗੰਭੀਰ ਜ਼ਖਮੀ ਕਰਕੇ ਸੁੱਟ ਗਏ। ਇਸ ਘਟਨਾ ਤੋਂ ਬਾਅਦ ਉਸ ਨੇ ਆਪਣੇ ਘਰ ਵਾਲਿਆਂ ਨੂੰ ਬੁਲਾਇਆ ਤੇ ਉਹ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਏ। ਇਸ ਲੁੱਟ ਦੀ ਘਟਨਾ ਸਬੰਧੀ ਆਦਮਪੁਰ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਥਾਣਾ ਮੁਖੀ ਇੰਸਪੈਕਟਰ ਹਰਦੇਵ ਪ੍ਰੀਤ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ ਤੇ ਉਹਨਾਂ ਨੇ ਲੁਟੇਰਿਆਂ ਨੂੰ ਫੜਨ ਦੇ ਲਈ ਆਲੇ ਦੁਆਲੇ ਲੱਗੇ ਸੀ.ਸੀ.ਟੀ ਵੀ. ਕੈਮਰੇਆਂ ਦੀ ਜਾਂਚ ਪੜਤਾਲ ਕੀਤੀ ਤਾਂ ਉਸ ਵਿੱਚ ਲੁਟੇਰੇ ਕੈਦ ਹੋ ਗਏ। ਉਹਨਾਂ ਨੇ ਕਿਹਾ ਹੈ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਲੁਟੇਰਿਆਂ ਨੂੰ ਜਲਦੀ ਫੜ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੁਲਸ ਨੇ ਚੱਕ ਲਿਆ ਡਕੈਤ! HDFC ਬੈਂਕ 'ਚ ਮਾਰੀ ਸੀ 38 ਲੱਖ ਦੀ ਡਕੈਤੀ
NEXT STORY