ਸੈਂਟ ਮਾਰਟਿਨ— ਪ੍ਰਸਿੱਧ ਕੈਰੇਬੀਆਈ ਬੀਚ ਸੈਂਟ ਮਾਰਟਿਨ 'ਤੇ ਨਿਊਜ਼ੀਲੈਂਡ ਦੀ ਰਹਿਣ ਵਾਲੀ 57 ਸਾਲਾ ਔਰਤ ਦੀ ਜੈਟ ਬਲਾਸਟ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ।
ਇਸ ਬੀਚ ਤੋਂ ਜੁਲਿਆਨਾ ਇੰਟਰਨੈਸ਼ਨਲ ਹਵਾਈਅੱਡੇ 'ਤੇ ਆਉਣ ਅਤੇ ਜਾਣ ਵਾਲੇ ਜਹਾਜ਼ ਬਹੁਤ ਨੇੜਿਓ ਦਿਖਾਈ ਦਿੰਦੇ ਹਨ ਅਤੇ ਇਥੇ ਸੈਲਾਨੀਆਂ ਦਾ ਇਕੱਠ ਲੱਗਾ ਰਹਿੰਦਾ ਹੈ। ਇਥੇ ਆਉਣ ਵਾਲੇ ਸੈਲਾਨੀ ਚਿਤਾਵਨੀ ਬੋਰਡ ਲੱਗਾ ਹੋਣ ਦੇ ਬਾਵਜੂਦ ਚੱਟਾਨਾ 'ਤੇ ਚੜ੍ਹ ਜਾਂਦੇ ਹਨ, ਜਿਸ ਨਾਲ ਉਹ ਇਥੇ ਉਤਰਨ ਵਾਲੇ ਜਹਾਜ਼ਾਂ ਦਾ ਨਜ਼ਾਰਾ ਕੋਲੋਂ ਦੇਖ ਸਕਣ।
ਜਾਣਕਾਰੀ ਮੁਤਾਬਕ ਬੋਇੰਗ 737 ਜਹਾਜ਼ ਨੇ ਸ਼ਾਮ ਕਰੀਬ 6 ਵਜੇ ਤ੍ਰਿਨਿਦਾਦ ਲਈ ਉਡਾਣ ਭਰੀ ਹੀ ਸੀ ਤਾਂ ਉਸ ਸਮੇਂ 57 ਸਾਲ ਦੀ ਔਰਤ ਬਾਊਂਡ੍ਰੀ ਕੋਲ ਖੜ੍ਹੀ ਸੀ ਪਰ ਜੈਟ ਬਲਾਸਟ ਕਾਰਨ ਉਸ ਦੇ ਪੈਰ ਉਖੜ ਗਏ ਅਤੇ ਉਹ ਸਿਰ ਦੇ ਬਲ ਡਿੱਗ ਗਈ ਅਤੇ ਉਸ ਨੂੰ ਕਾਫੀ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ।
ਇਹ ਹੁੰਦਾ ਹੈ ਜੈਟ ਬਲਾਸਟ
ਜਹਾਜ਼ ਦੇ ਜੈਟ ਇੰਜਣ ਤੋਂ ਬਹੁਤ ਤੇਜ਼ ਹਵਾ ਦੇ ਨਿਕਲਣ ਨੂੰ ਜੈਟ ਬਲਾਸਟ ਕਹਿੰਦੇ ਹਨ। ਜਹਾਜ਼ ਦਾ ਜੈਟ ਇੰਜਣ 190 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਸੁੱਟਦਾ ਹੈ, ਜਿਸ ਨਾਲ ਪਿੱਛੇ ਦੇ 200 ਫੁੱਟ ਦੇ ਇਲਾਕੇ ਪ੍ਰਭਾਵਿਤ ਹੁੰਦੇ ਹਨ। ਇਸ ਦੇ ਸੰਪਰਕ ਵਿਚ ਆਉਣ ਨਾਲ ਮਕਾਨਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਵਾਹਨ ਹਾਦਸਾਗ੍ਰਸਤ ਹੋ ਸਕਦੇ ਹਨ। ਕੋਈ ਵੀ ਵਿਅਕਤੀ ਜ਼ਖਮੀ ਹੋ ਸਕਦਾ ਹੈ, ਇਥੋਂ ਤੱਕ ਕਿ ਉਸ ਦੀ ਮੌਤ ਵੀ ਹੋ ਸਕਦੀ ਹੈ।
ਟੋਂਗਾ ਵਿਚ ਭੂਚਾਲ ਦਾ ਜ਼ਬਰਦਸਤ ਝਟਕਾ
NEXT STORY