ਕਾਠਮੰਡੂ (ਵਾਰਤਾ)— ਮਹਾਸ਼ਿਵਰਾਤਰੀ ਮੰਗਲਵਾਰ ਨੂੰ ਨੇਪਾਲ 'ਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਸ਼ਰਧਾਲੂ ਹਰ ਹਰ ਮਹਾਦੇਵ ਦੇ ਜੈਕਾਰੇ ਲਾਉਂਦੇ ਹੋਏ ਭਗਵਾਨ ਸ਼ਿਵ ਦੇ ਪਸ਼ੂਪਤੀਨਾਥ ਮੰਦਰ ਪਹੁੰਚੇ ਅਤੇ ਪੂਜਾ ਕੀਤੀ।
ਪਸ਼ੂਪਤੀਨਾਥ ਮੰਦਰ ਕਾਠਮੰਡੂ ਦਾ ਪ੍ਰਸਿੱਧ ਸੈਰ-ਸਪਾਟਾ ਸਥਲ ਹੈ। ਵੱਡੀ ਗਿਣਤੀ ਵਿਚ ਭਗਵਾਨ ਸ਼ਿਵ ਦੇ ਭਗਤ ਇੱਥੇ ਦਰਸ਼ਨ ਅਤੇ ਪੂਜਾ ਲਈ ਆਉਂਦੇ ਹਨ। ਪਸ਼ੂਪਤੀਨਾਥ ਮੰਦਰ ਦੇ ਦੁਆਰ ਤੜਕੇ ਸਵਾ ਤਿੰਨ ਵਜੇ ਹੀ ਭਗਤਾਂ ਲਈ ਖੋਲ੍ਹ ਦਿੱਤੇ ਗਏ। ਇਸ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ ਵਿਚ ਵੀ ਸਵੇਰ ਤੋਂ ਹੀ ਮੰਦਰਾਂ ਵਿਚ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਸ਼ਰਧਾਲੂ ਸ਼ਿਵਲਿੰਗ ਦੀ ਪੂਜਾ ਕਰ ਕੇ ਆਸਥਾ ਜ਼ਾਹਰ ਕੀਤੀ। ਸ਼ਰਧਾਲੂਆਂ ਨੇ ਸ਼ਿਵਜੀ ਨੂੰ ਖਾਸ ਤੌਰ 'ਤੇ ਬੇਲ ਪੁੱਤਰ, ਧਤੂਰਾ ਆਦਿ ਸ਼ਿਵਲਿੰਗ ਨੂੰ ਭੇਂਟ ਕੀਤੇ।
ਸੰਮੁਦਰ ਨੂੰ ਸੁਰੱਖਿਅਤ ਰੱਖਣ ਲਈ ਭਾਰਤੀ ਜਲ ਸੈਨਾ ਦੀ ਸ਼ਲਾਘਾ
NEXT STORY