ਟੋਰਾਂਟੋ- ਕੈਨੇਡਾ ਵਿਚ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਖ਼ਾਸ ਕਰ ਕੇ ਪੰਜਾਬੀ ਵਿਦਿਆਰਥੀ ਪੜ੍ਹਨ ਲਈ ਜਾਂਦੇ ਹਨ। ਹਰੇਕ ਸਾਲ ਇਸ ਸਬੰਧੀ ਕੈਨੇਡਾ ਸਰਕਾਰ ਅੰਕੜੇ ਵੀ ਜਾਰੀ ਕਰਦੀ ਹੈ। ਵਧਦੀਆਂ ਲਾਗਤਾਂ ਅਤੇ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦੇ ਬਾਵਜੂਦ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਲਈ ਇੱਕ ਪ੍ਰਮੁੱਖ ਮੰਜ਼ਿਲ ਵਜੋਂ ਕੈਨੇਡਾ ਨੂੰ ਚੁਣਨਾ ਜਾਰੀ ਰੱਖੇ ਹੋਏ ਹਨ। ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਲਿਵਿੰਗ ਦੇ ਸੀ.ਈ.ਓ ਨੇ ਦੱਸਿਆ ਕਿ ਲਿਵਿੰਗ ਦੀ 2023-24 ਦੀ ਇੰਡੀਅਨ ਸਟੂਡੈਂਟ ਮੋਬਿਲਿਟੀ ਰਿਪੋਰਟ (ISMR)ਅਨੁਸਾਰ ਭਾਰਤੀ ਵਿਦਿਆਰਥੀਆਂ ਨੇ ਪਿਛਲੇ ਅਕਾਦਮਿਕ ਸਾਲ ਦੌਰਾਨ ਕੈਨੇਡਾ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਲਈ ਸਾਂਝੇ ਤੌਰ 'ਤੇ 11.7 ਬਿਲੀਅਨ ਡਾਲਰ ਖਰਚ ਕੀਤੇ ਹਨ, ਜਿਸ ਵਿਚ ਇਕੱਲੇ ਪੰਜਾਬ ਨੇ 3.7 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ।
ਕੈਨੇਡਾ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਲਈ ਹੋਰ ਪ੍ਰਮੁੱਖ ਸਥਾਨ ਅਮਰੀਕਾ, ਆਸਟ੍ਰੇਲੀਆ ਅਤੇ ਯੂ.ਕੇ. ਹਨ। ਰਿਪੋਰਟ ਇਹ ਵੀ ਦੱਸਦੀ ਹੈ ਕਿ ਅੰਤਰਰਾਸ਼ਟਰੀ ਸਿੱਖਿਆ 'ਤੇ ਭਾਰਤੀ ਵਿਦਿਆਰਥੀਆਂ ਦਾ ਸਮੁੱਚਾ ਖਰਚ 2019 ਦੇ 37 ਬਿਲੀਅਨ ਡਾਲਰ ਤੋਂ ਵੱਧ ਕੇ 2023 ਵਿੱਚ 60 ਬਿਲੀਅਨ ਡਾਲਰ ਹੋ ਗਿਆ ਹੈ ਅਤੇ 2025 ਤੱਕ ਇਸ ਦੇ 70 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਭਾਰਤੀ ਵਿਦਿਆਰਥੀਆਂਦੀ ਗਿਣਤੀ 2022 ਵਿੱਚ 11.8 ਲੱਖ ਤੋਂ ਵੱਧ ਕੇ 2025 ਤੱਕ 15 ਲੱਖ ਹੋਣ ਦੀ ਉਮੀਦ ਹੈ ਜੋ,8 ਫੀਸਦੀ ਦੀ ਸਾਲਾਨਾ ਵਾਧਾ ਦਰ ਹੈ।
ਪੜ੍ਹੋ ਇਹ ਅਹਿਮ ਖ਼ਬਰ-13 ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੈਨੇਡਾ 'ਚ ਸ਼ਰਣ ਲਈ ਕੀਤਾ ਅਪਲਾਈ
ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਆਪਣੇ ਮਜਬੂਤ ਅਕਾਦਮਿਕ ਪ੍ਰੋਗਰਾਮਾਂ, ਪੜ੍ਹਾਈ ਤੋਂ ਬਾਅਦ ਕੰਮ ਦੇ ਮੌਕੇ ਅਤੇ ਇਮੀਗ੍ਰੇਸ਼ਨ ਮਾਰਗਾਂ ਕਾਰਨ ਇੱਕ ਤਰਜੀਹੀ ਮੰਜ਼ਿਲ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਦਾਖਲਾ 2022 ਵਿੱਚ 2.80 ਲੱਖ ਤੋਂ ਵਧ ਕੇ 2025 ਤੱਕ 3.49 ਲੱਖ ਹੋਣ ਦੀ ਉਮੀਦ ਸੀ, ਪਰ ਇਹ ਦੇਖਣਾ ਬਾਕੀ ਹੈ ਕਿ ਹਾਲ ਹੀ ਦੀਆਂ ਪਾਬੰਦੀਆਂ ਤੋਂ ਬਾਅਦ ਆਉਣ ਵਾਲੇ ਸੀਜ਼ਨ ਵਿੱਚ ਇਹ ਗਿਣਤੀ ਕਿਵੇਂ ਵਧੇਗੀ। ਔਸਤਨ ਹਰੇਕ ਭਾਰਤੀ ਵਿਦਿਆਰਥੀ ਇਕੱਲੇ ਟਿਊਸ਼ਨ ਫੀਸ 'ਤੇ ਲਗਭਗ 27,000 ਡਾਲਰ ਖਰਚ ਕਰਦਾ ਹੈ,ਅਤੇ ਜਦੋਂ ਰਿਹਾਇਸ਼ ਅਤੇ ਰਹਿਣ ਦੇ ਖਰਚੇ ਜੋੜ ਦਿੱਤੇ ਜਾਂਦੇ ਹਨ, ਤਾਂ ਕੁੱਲ ਲਗਭਗ 40,000 ਡਾਲਰ ਤੱਕ ਪਹੁੰਚ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਪੰਜਾਬ ਦਾ ਯੋਗਦਾਨ, ਜੋ ਸ਼ੁਰੂ ਵਿੱਚ 3.7 ਬਿਲੀਅਨ ਡਾਲਰ ਦੱਸਿਆ ਗਿਆ ਸੀ, ਅਸਲ ਵਿੱਚ 7 ਬਿਲੀਅਨ ਡਾਲਰ ਸਾਲਾਨਾ ਦੇ ਨੇੜੇ ਹੋ ਸਕਦਾ ਹੈ। ਸੀ.ਈ.ਓ ਨੇ ਅੱਗੇ ਦੱਸਿਆ ਕਿ ਜਦੋਂ ਕਿ ਇਨ੍ਹਾਂ ਨਵੀਆਂ ਨੀਤੀਆਂ ਕਾਰਨ ਚਿੰਤਾ ਪੈਦਾ ਕੀਤੀ ਹੈ, ਖਾਸ ਕਰਕੇ ਪੰਜਾਬ ਵਿੱਚ, ਤਾਂ ਵੀ ਵਿਦਿਆਰਥੀਆਂ ਦੀ ਗਿਣਤੀ ਘਟਣ ਦੀ ਸੰਭਾਵਨਾ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੇਪਾਲ ਅਤੇ ਚੀਨ ਦੇ ਉਪ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਸਬੰਧਾਂ 'ਤੇ ਚਰਚਾ ਕੀਤੀ
NEXT STORY