ਇੰਟਰਨੈਸ਼ਨਲ ਡੈਸਕ-ਰੂਸੀ ਫੌਜ ਨੇ ਯੂਕ੍ਰੇਨ 'ਤੇ ਹਮਲਿਆਂ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਦੋਵਾਂ ਦੇਸ਼ਾਂ ਦਰਮਿਆਨ ਜੰਗ ਦੇ ਭਿਆਨਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ ਜਿਨ੍ਹਾਂ ਨੂੰ ਦੇਖ ਕੇ ਲੋਕ ਰੋ ਰਹੇ ਹਨ। ਹਾਲਾਤ ਅਜਿਹੇ ਹਨ ਕਿ ਰੂਸੀ ਫੌਜ ਜਲਦ ਹੀ ਕੀਵ 'ਤੇ ਕਬਜ਼ਾ ਕਰ ਸਕਦੀ ਹੈ। ਪਿਛਲੇ ਤਿੰਨ ਦਿਨਾਂ 'ਚ ਰੂਸੀ ਫੌਜ ਨੇ ਯੂਕ੍ਰੇਨ 'ਤੇ ਚਾਰੇ ਪਾਸਿਓਂ ਹਮਲਾ ਕਰਕੇ ਉਸ ਦੀ ਫੌਜ ਨੂੰ ਪਿਛੇ ਹਟਣ 'ਤੇ ਮਜ਼ਬੂਰ ਕੀਤਾ ਹੈ। ਇਸ ਦਰਮਿਆਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਂਸਕੀ ਨੇ ਚਿੰਤਾ ਜਤਾਈ ਹੈ ਕਿ ਕੀਵ 'ਤੇ ਰੂਸੀ ਫੌਜ ਦੇ ਕਬਜ਼ੇ ਦਾ ਖਤਰਾ ਮੰਡਰਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਰਾਤ ਸਾਡੇ ਲਈ ਸਭ ਤੋਂ ਮੁਸ਼ਕਲ ਭਰੀ ਹੋਣ ਵਾਲੀ ਹੈ ਪਰ ਸਾਨੂੰ ਖੜੇ ਰਹਿਣਾ ਹੋਵੇਗਾ। ਜ਼ੇਲੇਂਸਕੀ ਨੂੰ ਅਮਰੀਕਾ ਵੱਲੋਂ ਯੂਕ੍ਰੇਨ ਛੱਡਣ ਦਾ ਪ੍ਰਸਤਾਵ ਮਿਲਿਆ ਸੀ ਪਰ ਉਨ੍ਹਾਂ ਨੇ ਇਸ ਨੂੰ ਠੁਕਰਾ ਦਿੱਤਾ।
ਇਹ ਵੀ ਪੜ੍ਹੋ : ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ PM ਮੋਦੀ ਤੋਂ ਮੰਗੀ ਮਦਦ
ਯੂਕ੍ਰੇਨ ਦੀ ਰਾਜਧਾਨੀ ਦੇ ਮੇਅਰ ਨੇ ਸ਼ਹਿਰ 'ਚ ਰੂਸੀ ਫੌਜੀਆਂ ਦੇ ਹਮਲੇ ਦੇ ਚੱਲਦੇ ਕਰਫ਼ਿਊ ਦੀ ਮਿਆਦ ਨੂੰ ਵਧਾ ਦਿੱਤਾ ਹੈ। ਮੇਅਰ ਵਿਟਾਲੀ ਕਲਿਟਸਚਕੋ ਨੇ ਟੈਲੀਗ੍ਰਾਮ 'ਤੇ ਕਿਹਾ ਕਿ ਸ਼ਾਮ ਪੰਜ ਵਜੇ ਤੋਂ ਸਵੇਰੇ ਅੱਠ ਵਜੇ ਤੱਕ ਕੀਵ 'ਚ ਸਖ਼ਤ ਕਰਫ਼ਿਊ ਲਾਗੂ ਰਹੇਗਾ। ਉਨ੍ਹਾਂ ਨੇ ਕਿਹਾ ਕਿ ਕਰਫ਼ਿਊ ਦੌਰਾਨ ਸੜਕ 'ਤੇ ਮੌਜੂਦ ਸਾਰੇ ਨਾਗਰਿਕਾਂ ਨੂੰ ਦੁਸ਼ਮਣ ਦੀ ਤੋੜ-ਫੋੜ ਅਤੇ ਟੋਹੀ ਸਮੂਹਾਂ ਦਾ ਮੈਂਬਰ ਮੰਨਿਆ ਜਾਵੇਗਾ। ਦੋ ਦਿਨ ਪਹਿਲਾਂ ਲਾਗੂ ਕੀਤਾ ਗਿਆ ਕਰਫ਼ਿਊ ਰਾਤ 10 ਵਜੇ ਤੋਂ ਸਵੇਰੇ ਸੱਤ ਵਜੇ ਤੱਕ ਸੀ।
ਯੂਕ੍ਰੇਨ ਨੇ ਫੜੇ ਚਾਰ ਰੂਸੀ ਫੌਜੀ
ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਿਮਿਤਰੀ ਕੁਲੇਬਾ ਨੇ ਟਵਿਟਰ 'ਤੇ ਇਕ ਤਸਵੀਰ ਜਾਰੀ ਕੀਤੀ ਹੈ ਜਿਸ 'ਚ ਰੂਸ ਦੇ ਚਾਰ ਫੌਜੀ ਨਜ਼ਰ ਆ ਰਹੇ ਹਨ ਜਿਨ੍ਹਾਂ ਨੂੰ ਯੂਕ੍ਰੇਨ ਦੀ ਫੌਜ ਨੇ ਫੜਿਆ ਹੈ। ਕੁਲੋਬਾ ਨੇ ਆਪਣੇ ਟਵਿਟ 'ਚ ਲਿਖਿਆ ਕਿ ਇਹ ਲੋਕ ਮਾਸੂਮ ਨਾਗਰਿਕਾਂ ਨੂੰ ਮਾਰਨ ਲਈ, ਸਾਡੇ ਘਰ ਤਬਾਹ ਕਰਨ ਲਈ ਵਿਦੇਸ਼ੀ ਜ਼ਮੀਨ 'ਤੇ ਆਏ। ਤੁਹਾਡੀ ਤਾਕਤ ਝੂਠੀ ਹੈ।
ਇਹ ਵੀ ਪੜ੍ਹੋ : ਪੁਤਿਨ 'ਤੇ ਪਾਬੰਦੀਆਂ ਲਾਏਗਾ ਬ੍ਰਿਟੇਨ : ਬੋਰਿਸ ਜਾਨਸਨ ਨੇ ਨਾਟੋ ਨੂੰ ਕਿਹਾ
ਐਸਟੋਨੀਆ ਨੇ ਰੂਸ ਲਈ ਬੰਦ ਕੀਤਾ ਆਪਣਾ ਹਵਾਈ ਖੇਤਰ
ਐਸਟੋਨੀਆ ਨੇ ਰੂਸੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਲਿਆ ਹੈ। ਇਥੇ ਦੇ ਪ੍ਰਧਾਨ ਮੰਤਰੀ ਕਾਜਾ ਕਾਲਾਸ ਨੇ ਯੂਰਪੀਨ ਯੂਨੀਅਨ ਦੇ ਹੋਰ ਦੇਸ਼ਾਂ ਤੋਂ ਵੀ ਇਹ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਪੋਲੈਂਡ, ਯੂ.ਕੇ., ਚੈਕ ਗਣਰਾਜ ਅਤੇ ਬੁਲਗਾਰੀਆ ਵੀ ਪਾਬੰਦੀ ਲੱਗਾ ਚੁੱਕੇ ਹਨ।
ਯੂਕ੍ਰੇਨ ਦੀ ਰਾਜਧਾਨੀ ਕੀਵ ਦੇ ਮੇਅਰ ਵਿਟਾਲੀ ਕਲਿਤਸ਼ਕੋ ਨੇ ਸ਼ਹਿਰ 'ਚ ਅੱਜ ਸ਼ਾਮ ਪੰਜ ਵਜੇ ਤੋਂ (ਸਥਾਨਕ ਸਮੇਂ ਮੁਤਾਬਕ) ਕਰਫ਼ਿਊ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਰਫ਼ਿਊ ਐਤਵਾਰ ਦੀ ਸਵੇਰ 8 ਵਜੇ ਤੱਕ ਲਾਗੂ ਰਹੇਗਾ। ਇਸ ਦੌਰਾਨ ਜੋ ਵੀ ਵੀ ਬਾਹਰ ਦਿਖਾਈ ਦੇਵੇਗਾ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੇਅਰ ਨੇ ਕਿਹਾ ਕਿ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਨੂੰ ਦੁਸ਼ਮਣ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ਅਮਰੀਕਾ ਦੀ ਸੁਪਰੀਮ ਕੋਰਟ ਨੂੰ ਮਿਲੀ ਪਹਿਲੀ ਗੈਰ-ਗੋਰੀ ਜੱਜ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸ਼੍ਰੀਲੰਕਾ ’ਚ IOC ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾਏ
NEXT STORY