ਬੀਜਿੰਗ-ਚੀਨ ਨੇ ਕਿਹਾ ਕਿ ਸਰਹੱਦ ਸਬੰਧੀ ਗੱਲਬਾਤ 'ਚ ਤੇਜ਼ੀ ਲਿਆਉਣ ਲਈ ਤਿੰਨ ਪੜ੍ਹਾਅ ਵਾਲੇ ਰੋਡਮੈਪ ਨੂੰ ਮਜ਼ਬੂਤ ਕਰਨ ਅਤੇ ਥਿੰਪੂ ਨਾਲ ਡਿਪਲੋਮੈਟ ਸਬੰਧ ਸਥਾਪਿਤ ਕਰਨ 'ਚ 'ਸਾਰਥਕ ਯੋਗਦਾਨ' ਲਈ ਉਸ ਨੇ ਭੂਟਾਨ ਨਾਲ ਸਮਝੌਤਾ ਪੱਤਰ (ਐੱਮ.ਓ.ਯੂ.) 'ਤੇ ਦਸਤਖਤ ਕੀਤੇ ਹਨ। ਦੋਵਾਂ ਦੇਸ਼ਾਂ ਨੇ ਚੀਨ-ਭੂਟਾਨ ਸਰਹੱਦ ਗੱਲਬਾਤ 'ਚ ਤੇਜ਼ੀ ਲਿਆਉਣ ਲਈ 14 ਅਕਤੂਬਰ ਨੂੰ ਵੀਡੀਓ ਕਾਨਫਰੰਸ ਰਾਹੀਂ ਇਕ ਐੱਮ.ਓ.ਯੂ. 'ਤੇ ਦਸਤਖਤ ਕੀਤੇ।
ਇਹ ਵੀ ਪੜ੍ਹੋ : ਕੈਲੀਫੋਰਨੀਆ ਦੇ ਇਕ ਘਰ 'ਚੋਂ ਮਿਲੇ 90 ਤੋਂ ਵੱਧ ਸੱਪ
ਸਮਝੌਤੇ 'ਤੇ ਦਸਤਖਤ ਕਰਨ ਵਾਲੇ ਚੀਨ ਦੇ ਸਹਾਇਕ ਵਿਦੇਸ਼ ਮੰਤਰੀ ਵੂ ਜਿਆਂਨਘਾਓ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅੱਜ ਜਿਸ ਸਮਝੌਤੇ ਪੱਤਰ 'ਤੇ ਦਸਤਖਤ ਕੀਤੇ ਗਏ ਹਨ, ਉਹ ਦੋਵਾਂ ਦੇਸ਼ਾਂ ਦਰਮਿਆਨ ਸਰਹੱਦ ਤੌਅ ਕਰਨ ਸੰਬੰਧੀ ਗੱਲਬਾਤ ਨੂੰ ਤੇਜ਼ ਕਰਨ ਅਤੇ ਡਿਪਲੋਮੈਟ ਸੰਬੰਧ ਸਥਾਪਤ ਕਰਨ ਦੀ ਪ੍ਰਕਿਰਿਆ ਨੂੰ ਉਤਸ਼ਾਹਤ ਦੇਣ 'ਚ ਸਾਰਥਕ ਯੋਗਦਾਨ ਦੇਵੇਗਾ। ਭਾਰਤ ਨੇ ਵੀਰਵਾਰ ਨੂੰ ਭੂਟਾਨ ਅਤੇ ਚੀਨ ਦਰਮਿਆਨ ਸਰਹੱਦ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ 'ਚ ਤੇਜ਼ੀ ਲਿਆਉਣ ਸਬੰਧੀ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ 'ਚ ਵੂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਚੀਨ ਅਤੇ ਭੂਟਾਨ ਦੇ ਵਿਦੇਸ਼ ਮੰਤਰੀ ਟਾਂਡੀ ਦੋਰਜੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸਮਝੌਤਾ ਪੱਤਰ 'ਤੇ ਦਸਤਖਤ ਦਾ ਇਤਿਹਾਸਕ ਮਹੱਤਵ ਹਨ।
ਇਹ ਵੀ ਪੜ੍ਹੋ : ਇਸ ਦੇਸ਼ 'ਚ ਕੋਰੋਨਾ ਕਾਰਨ ਹੋਈ ਲੱਖਾਂ ਲੋਕ ਦੀ ਮੌਤ, ਰਾਸ਼ਟਰਪਤੀ ਨੂੰ ਮੰਨਿਆ ਜਾ ਰਿਹੈ ਜ਼ਿੰਮੇਵਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੈਲੀਫੋਰਨੀਆ ਦੇ ਇਕ ਘਰ 'ਚੋਂ ਮਿਲੇ 90 ਤੋਂ ਵੱਧ ਸੱਪ
NEXT STORY