ਰਿਓ ਡੀ ਜੇਨੇਰੀਆ-ਕੋਰੋਨਾ ਦੌਰਾਨ ਬ੍ਰਾਜ਼ੀਲ 'ਚ 6 ਲੱਖ ਮੌਤਾਂ ਅਤੇ ਮਾੜੇ ਪ੍ਰਬੰਧਾਂ ਦੀ ਜਾਂਚ 'ਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ 'ਤੇ ਕੇਸ ਦਰਜ ਹੋ ਸਕਦਾ ਹੈ। ਸੈਨੇਟ ਇਸ ਸੰਬੰਧ 'ਚ ਜਾਂਚ ਰਿਪੋਰਟ ਪੇਸ਼ ਕਰਨ ਵਾਲੀ ਹੈ। ਆਪਣੀ ਰਿਪੋਰਟ 'ਚ ਸੈਨੇਟ ਰਾਸ਼ਟਰਪਤੀ ਨੂੰ 11 ਤਰ੍ਹਾਂ ਦੇ ਅਪਰਾਧਿਕ ਮਾਮਲਿਆਂ 'ਚ ਦੋਸ਼ੀ ਬਣਾਉਣ ਦੀ ਸਿਫਾਰਿਸ਼ ਕਰੇਗੀ।ਇਕ ਇੰਟਰਵਿਊ ਦੌਰਾਨ ਸੈਨੇਟਰ ਰੇਨਾਨ ਕੈਲਹੇਰੋਸਾ ਨੇ ਦੱਸਿਆ ਕਿ ਅਪ੍ਰੈਲ 'ਚ ਸ਼ੁਰੂ ਹੋਈ ਜਾਂਚ ਦੌਰਾਨ ਕਈ ਸਬੂਤ ਇਕੱਠੇ ਕੀਤੇ ਗਏ।
ਇਹ ਵੀ ਪੜ੍ਹੋ : 10.3 ਇੰਚ ਦੀ ਡਿਸਪਲੇਅ ਨਾਲ Lenovo ਨੇ ਲਾਂਚ ਕੀਤਾ ਪਹਿਲਾ 5ਜੀ ਟੈਬਲੇਟ
ਇਨ੍ਹਾਂ ਸਬੂਤਾਂ ਦੇ ਆਧਾਰ 'ਤੇ ਰਾਸ਼ਟਰਪਤੀ ਨੂੰ ਕਤਲੇਆਮ, ਜਨਤਕ ਧਨ ਦੇ ਅਨਿਯਮਿਤ ਵਰਤੋਂ, ਸਵੱਛਤਾ ਉਪਾਅ ਦੀ ਉਲੰਘਣਾ, ਅਪਰਾਧ ਨੂੰ ਉਤਸ਼ਾਹਤ ਕਰਨ ਅਤੇ ਜਾਲਸਾਜੀ ਦੇ ਮਾਮਲਿਆਂ 'ਚ ਦੋਸ਼ੀ ਬਣਾਇਆ ਜਾਣਾ ਚਾਹੀਦਾ।ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੌਰਾਨ ਰਾਸ਼ਟਰਪਤੀ ਨੇ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕੀਤੀ, ਕਿਸੇ ਪ੍ਰਮਾਣ ਦੇ ਬਿਨਾਂ ਹੀ ਕੋਰੋਨਾ ਦੇ ਇਲਾਜ ਨੂੰ ਮਾਨਤਾ ਦਿੱਤੀ। ਟੀਕਾਕਰਨ 'ਤੇ ਲੋਕਾਂ ਦੇ ਮੰਨ 'ਚ ਸ਼ੱਕ ਪੈਦਾ ਕੀਤਾ। ਇਸ ਨਾਲ ਕੋਵਿਡ-19 ਵਿਰੁੱਧ ਲੋਕਾਂ ਦੀ ਗੰਭੀਰਤਾ ਘੱਟ ਹੋਈ।
ਇਹ ਵੀ ਪੜ੍ਹੋ : ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਨੇ ਸਫਲ ਕੋਵਿਡ-19 ਟੀਕਾਕਰਨ ਮੁਹਿੰਮ ਲਈ ਭਾਰਤ ਨੂੰ ਦਿੱਤੀ ਵਧਾਈ
ਇਹ ਰਿਪੋਰਟ ਮੰਗਲਵਾਰ ਨੂੰ ਪੇਸ਼ ਕੀਤੀ ਜਾਵੇਗੀ। ਫਿਰ ਇਸ ਨੂੰ ਅਟਾਰਨੀ ਜਨਰਲ ਕੋਲ ਭੇਜਿਆ ਜਾਵੇਗਾ। ਰਾਸ਼ਟਰਪਤੀ ਅਤੇ ਹੋਰ ਲੋਕਾਂ ਨੂੰ ਦੋਸ਼ੀ ਠਹਿਰਾਉਣ ਲਈ ਵੋਟਿੰਗ ਵੀ ਕਰਵਾਈ ਜਾਵੇਗੀ। ਰਿਪੋਰਟ 'ਚ ਇਹ ਵੀ ਸਿਫਾਰਿਸ਼ ਕੀਤੀ ਜਾ ਸਕਦਾ ਹੈ ਕਿ ਰਾਸ਼ਟਰਪਤੀ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਅਤੇ ਸਾਬਕਾ ਸਿਹਤ ਮੰਤਰੀ 'ਤੇ ਵੀ ਦੋਸ਼ ਲਾਏ ਜਾਣ। ਬ੍ਰਾਜ਼ੀਲ 'ਚ ਕੋਰੋਨਾ ਦੌਰਾਨ 6 ਲੱਖ ਮੌਤਾਂ ਨਾਲ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੀ ਪ੍ਰਸਿੱਧੀ ਘੱਟੀ ਹੈ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਦੂਜਾ ਦੇਸ਼ ਹੈ, ਜਿਥੇ ਇੰਨੀਆਂ ਜ਼ਿਆਦਾ ਮੌਤਾਂ ਹੋਈਆਂ ਹਨ।
ਇਹ ਵੀ ਪੜ੍ਹੋ : ਕੈਨੇਡੀਅਨ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਢਿੱਲੋ ਦਾ ਫਰਿਜ਼ਨੋ ਵਿਖੇ ਸੁਆਗਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤੁਰਕੀ ਨਾਲ ਗੱਲਬਾਤ ’ਚ ਤਾਲਿਬਾਨ ਨੂੰ ਨਹੀਂ ਮਿਲੀ ਆਪਣਾ ਝੰਡਾ ਲਗਾਉਣ ਦੀ ਇਜਾਜ਼ਤ
NEXT STORY