ਨਿਊਯਾਰਕ(ਭਾਸ਼ਾ)— ਅਮਰੀਕਾ 'ਚ ਇਕ ਸਿੱਖ ਵਿਅਕਤੀ 'ਤੇ 24 ਸਾਲਾ ਗੋਰੇ ਨੌਜਵਾਨ ਨੇ ਨਫਰਤ ਅਪਰਾਧ ਤਹਿਤ ਹਮਲਾ ਕਰ ਦਿੱਤਾ। ਗੋਰੇ ਵਿਅਕਤੀ ਨੇ ਪੀੜਤ ਦੀ ਦਾੜ੍ਹੀ ਖਿੱਚੀ ਅਤੇ ਉਸ ਦੇ ਲੱਤਾਂ ਅਤੇ ਮੁੱਕੇ ਵੀ ਮਾਰੇ। ਹਰਵਿੰਦਰ ਸਿੰਘ ਡੋਡ ਅਮਰੀਕਾ ਦੇ ਓਰੇਗਨ 'ਚ ਇਕ ਦੁਕਾਨ 'ਚ ਕੰਮ ਕਰਦੇ ਹਨ। ਪਿਛਲੇ ਸੋਮਵਾਰ ਨੂੰ 24 ਸਾਲਾ ਐਂਡ੍ਰੀਊ ਰੈਮਜੇ ਨੇ ਕਥਿਤ ਤੌਰ 'ਤੇ ਉਨ੍ਹਾਂ 'ਤੇ ਨਫਰਤੀ ਅਤੇ ਹਿੰਸਕ ਹਮਲਾ ਕੀਤਾ। ਦਾਇਰ ਦਸਤਾਵੇਜ਼ਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਰੈਮਜੇ ਦੇ ਮਨ 'ਚ ਡੋਡ ਦੇ ਧਰਮ ਨੂੰ ਲੈ ਕੇ ਸ਼ੱਕ ਸੀ, ਜਿਸ ਕਾਰਨ ਉਸ ਨੇ ਹਮਲਾ ਕਰ ਦਿੱਤਾ।
ਓਰੇਗਨ ਸਟੇਟ ਕੈਪੀਟਲ 'ਚ ਕਿਹਾ ਗਿਆ ਹੈ ਕਿ ਰੈਮਜੇ ਨੂੰ ਸਿਗਰਟ ਲਈ ਰੋਲਿੰਗ ਪੇਪਰ ਚਾਹੀਦਾ ਸੀ ਪਰ ਉਸ ਦੇ ਕੋਲ ਪਛਾਣ ਪੱਤਰ ਨਹੀਂ ਸੀ। ਡੋਡ ਨੇ ਰੈਮਜੇ ਨੂੰ ਉੱਥੋਂ ਜਾਣ ਲਈ ਕਿਹਾ ਤਾਂ ਉਸ ਨੇ ਡੋਡ ਦੀ ਦਾੜ੍ਹੀ ਖਿੱਚੀ । ਉਸ ਨੇ ਉਨ੍ਹਾਂ ਦੇ ਮੁੱਕੇ ਅਤੇ ਲੱਤਾਂ ਮਾਰੀਆਂ। ਪੁਲਸ ਨੇ ਦੱਸਿਆ ਕਿ ਰੈਮਜੇ ਦੇ ਖਿਲਾਫ ਨਫਰਤ ਅਪਰਾਧ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਡੋਡ 'ਤੇ ਜੁੱਤੀ ਵੀ ਸੁੱਟੀ ਅਤੇ ਉਸ ਦੀ ਦਸਤਾਰ ਖੋਹਣ ਦੀ ਕੋਸ਼ਿਸ਼ ਕੀਤੀ। ਉਸ 'ਤੇ ਚੌਥੀ ਡਿਗਰੀ ਦੇ ਹਮਲੇ, ਘਟੀਆ ਵਿਵਹਾਰ ਅਤੇ ਅਪਰਾਧਕ ਅੱਤਿਆਚਾਰ ਦੇ ਵੀ ਦੋਸ਼ ਹਨ। ਐੱਫ. ਬੀ. ਆਈ. ਮੁਤਾਬਕ ਓਰੇਗਨ 'ਚ 2016 ਤੋਂ 2017 ਦੇ ਵਿਚਕਾਰ ਨਸਲੀ ਹਿੰਸਾ 40 ਫੀਸਦੀ ਵਧੀ ਹੈ।
ਮੈਕਸੀਕਨ ਏਅਰਲਾਈਨਜ਼ ਨੇ ਯਾਤਰੀਆਂ ਲਈ ਕੱਢਿਆ ਅਨੋਖਾ ਡਿਸਕਾਊਂਟ ਆਫਰ
NEXT STORY