ਇਟਲੀ, (ਦਲਵੀਰ ਸਿੰਘ ਕੈਂਥ)-ਇਟਲੀ 'ਚ ਭਾਰਤੀ ਬੱਚੇ ਜਿੱਥੇ ਪੜ੍ਹਾਈ ਵਿੱਚ ਮੱਲਾਂ ਮਾਰ ਰਹੇਂ ਹਨ ਅਤੇ ਵੱਖ-ਵੱਖ ਖੇਤਰਾਂ 'ਚ ਜਾਂ ਆਪਣਾ ਬਿਜ਼ਨੈੱਸ ਸ਼ੁਰੂ ਕਰ ਕੇ ਤਰੱਕੀ ਦੀਆਂ ਪੁਲਾਂਘਾਂ ਪੁੱਟ ਰਹੇ ਹਨ। ਉੱਥੇ ਹੀ ਪੰਜਾਬੀ ਸਿੱਖ ਗੱਭਰੂ ਮਿਹਰਬਾਨ ਸਿੰਘ ਢਿੱਲੋਂ ਨੇ ਤਕਰੀਬਨ 4 ਤੋਂ 5 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਇੱਕ ਅਜਿਹਾ ਪਲੇਟਫਾਰਮ ਤਿਆਰ ਕੀਤਾ ਹੈ, ਜਿਸ ਨਾਲ ਬਹੁਤ ਸਾਰੇ ਮਾਪੇ ਤੇ ਵਿਦਿਆਰਥੀ ਆਪਣੇ ਭਵਿੱਖ ਦੀ ਪੜ੍ਹਾਈ ਦਾ ਮਿੰਟਾਂ 'ਚ ਫੈਸਲਾ ਲੈ ਸਕਦੇ ਹਨ। ਜਿਸ ਲਈ ਉਨ੍ਹਾਂ ਨੂੰ ਕੋਈ ਵੀ ਫੀਸ ਨਹੀਂ ਦੇਣੀ ਪਵੇਗੀ।
ਇਟਲੀ ਦੇ ਪੋਰਦੇਨੋਨੇ ਇਲਾਕੇ ਦੇ ਰਹਿਣ ਵਾਲੇ ਮਿਹਰਬਾਨ ਸਿੰਘ ਢਿੱਲੋ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਉਹ ਇਟਲੀ 'ਚ ਪੜ੍ਹਾਈ ਕਰ ਰਹੇ ਸਨ ਤਾਂ ਅੱਠਵੀਂ ਤੋਂ ਬਾਅਦ ਸਕੂਲਾ ਸੁਪਰੀਓਰੇ (ਹਾਈ ਸਕੂਲ) ਵਿੱਚ ਜਾਣ ਲੱਗਿਆਂ ਉਨ੍ਹਾਂ ਨੂੰ ਵੀ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿ ਉਹ ਅਗਲੇਰੀ ਪੜ੍ਹਾਈ ਜਾਂ ਕੋਰਸ ਕਿਹੜਾ ਚੁਣਨ ਅਤੇ ਉਨ੍ਹਾਂ ਨੇ ਇਹ ਗੱਲ ਆਪਣੇ ਮਨ 'ਚ ਠਾਣ ਲਈ ਸੀ ਕਿ ਇਸ ਮੁਸ਼ਕਿਲ ਦੇ ਹੱਲ ਲਈ ਉਹ ਭਵਿੱਖ ਵਿੱਚ ਜਰੂਰ ਕੰਮ ਕਰਨਗੇ। ਉਨ੍ਹਾਂ ਨੇ ਦੱਸਿਆ ਕਿ Orientamento Superiori ਇੱਕ ਮੁਫ਼ਤ ਡਿਜੀਟਲ ਪਲੇਟਫਾਰਮ ਹੈ ਜੋ ਵਿਦਿਆਰਥੀਆਂ ਨੂੰ 8ਵੀਂ ਜਮਾਤ ਤੋਂ ਬਾਅਦ ਸਹੀ scuola superiore (ਹਾਈ ਸਕੂਲ) ਚੁਣਨ ਵਿੱਚ ਮਦਦ ਕਰਦਾ ਹੈ।
ਸਾਡੇ ਪ੍ਰੋਜੈਕਟ ਦਾ ਮੁੱਖ ਮਕਸਦ ਇਹ ਹੈ ਕਿ ਕੋਈ ਵੀ ਵਿਦਿਆਰਥੀ ਗਲਤ ਸਕੂਲ ਦੀ ਚੋਣ ਕਰਕੇ ਆਪਣੀ ਪੜ੍ਹਾਈ ਨਾ ਛੱਡੇ ਅਤੇ ਆਪਣਾ ਸਾਲ ਬਰਬਾਦ ਨਾ ਕਰੇ, ਜਾਂ ਆਪਣੇ ਭਵਿੱਖ ਦੇ ਮੌਕੇ ਨਾ ਗਵਾਵੇ। ਪਲੇਟਫਾਰਮ 'ਤੇ ਸਿਰਫ਼ ਲਗਭਗ 10 ਮਿੰਟ ਦਾ ਟੈਸਟ ਹੁੰਦਾ ਹੈ, ਜੋ RIASEC (John Holland) ਤਰੀਕੇ 'ਤੇ ਆਧਾਰਿਤ ਹੈ। ਇਹ ਟੈਸਟ ਵਿਦਿਆਰਥੀ ਦੀ ਸ਼ਖ਼ਸੀਅਤ (personality), ਰੁਚੀਆਂ (interests) ਅਤੇ ਹੁਨਰ (skills) ਦਾ ਵਿਸ਼ਲੇਸ਼ਣ ਕਰਦਾ ਹੈ। ਇਸ ਤੋਂ ਬਾਅਦ ਸਾਡਾ ਐਲਗੋਰਿਦਮ, ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਕੰਮ ਕਰਦਾ ਹੈ, ਵਿਦਿਆਰਥੀ ਲਈ ਸਭ ਤੋਂ ਢੁਕਵਾਂ ਪੜ੍ਹਾਈ ਦਾ ਰਸਤਾ ਅਤੇ scuola superiore ਸੁਝਾਉਂਦਾ ਹੈ। ਇਹ ਬਿਲਕੁਲ ਮੁਫ਼ਤ (FREE) ਹੈ। ਕਿਸੇ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੈ। ਟੈਸਟ ਦੇ ਨਤੀਜੇ ਗੁਪਤ ਅਤੇ ਨਿੱਜੀ ਰਹਿੰਦੇ ਹਨ।
ਇਟਲੀ ਦੇ ਹਜ਼ਾਰਾਂ ਸਕੂਲਾਂ ਅਤੇ ਪੜ੍ਹਾਈ ਦੇ ਖੇਤਰਾਂ ਦੀ ਜਾਣਕਾਰੀ ਮਿਲਦੀ ਹੈ। ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਹੀ ਫੈਸਲਾ ਲੈਣ ਵਿੱਚ ਮਦਦ ਕਰਦਾ ਹੈ। ਅਸੀਂ ਮੰਨਦੇ ਹਾਂ ਕਿ ਹਰ ਬੱਚੇ ਨੂੰ ਆਪਣੀ ਯੋਗਤਾ ਦੇ ਮੁਤਾਬਕ ਪੜ੍ਹਨ ਦਾ ਮੌਕਾ ਮਿਲਣਾ ਚਾਹੀਦਾ ਹੈ। ਸਹੀ ਮਾਰਗਦਰਸ਼ਨ ਨਾਲ ਵਿਦਿਆਰਥੀ ਆਪਣਾ ਭਵਿੱਖ ਹੋਰ ਭਰੋਸੇਯੋਗ ਬਣਾ ਸਕਦੇ ਹਨ। ਵੈੱਬਸਾਈਟ ਦਾ ਅਡਰੈਸ orientamentosuperiori.it ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਅਜੇ ਤੱਕ ਕਿਸੇ ਇਟਾਲੀਅਨ ਸੰਸਥਾ ਜਾਂ ਵਿਅਕਤੀ ਨੇ ਵੀ ਅਜਿਹਾ ਉਪਰਾਲਾ ਨਹੀਂ ਕੀਤਾ ਸੀ। ਜੋ ਇਸ ਗੱਭਰੂ ਨੇ ਕਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਸਕੂਲਾਂ 'ਚ ਲਾਗੂ ਕਰਵਾਉਣ ਲਈ ਵੱਖ ਵੱਖ ਸਕੂਲਾਂ ਨਾਲ ਮੀਟਿੰਗਾਂ ਚੱਲ ਰਹੀਆਂ ਹਨ ਤੇ ਕਈ ਸਕੂਲਾਂ ਨੇ ਇਸ ਪਲੇਟਫਾਰਮ ਰਾਹੀਂ ਟੈਸਟ ਨੂੰ ਮਾਨਤਾ ਵੀ ਦੇ ਦਿੱਤੀ ਹੈ। ਇਸ ਪਲੇਟਫਾਰਮ ਦੀ ਇਹਨੀਂ ਦਿਨੀਂ ਇਟਾਲੀਅਨ ਹਲਕਿਆਂ 'ਚ ਚਰਚਾ ਚਲ ਰਹੀ ਹੈ ਤੇ ਇਸਦੀ ਸਰਾਹਨਾ ਸੂਬੇ ਦੇ ਮੁਖੀ ਪੋਸਟਾਂ ਪਾ ਕੇ ਕਰ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਸਟ੍ਰੇਲੀਆ ’ਚ ਸੇਵਾ ਨਿਭਾਅ ਰਹੇ ਗ੍ਰੰਥੀ ਸਿੰਘ ਨੇ ਪੜ੍ਹਾਈ ’ਚ ਗੱਡੇ ਝੰਡੇ, ਜਿੱਤਿਆ ਗੋਲਡ ਮੈਡਲ
NEXT STORY