ਗੁਰਦਾਸਪੁਰ/ਪਾਕਿਸਤਾਨ (ਜ. ਬ.)-ਪਾਕਿਸਤਾਨ ਤੋਂ ਸਿੱਖ ਭਾਈਚਾਰੇ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਸ਼ਹਿਰ ਕਵੇਟਾ ’ਚ ਜੀਵੰਤ ਗੁਰਦੁਆਰਾ, ਜੋ ਭਾਰਤ-ਪਾਕਿਸਤਾਨ ਵੰਡ ਕਾਲ ਤੋਂ ਹੀ ਬੰਦ ਪਿਆ ਸੀ, ਉਸ ਨੂੰ ਖੁੱਲ੍ਹਵਾਉਣ ਅਤੇ ਉਸ ਦਾ ਕੰਟਰੋਲ ਹੱਥ ’ਚ ਲੈਣ ’ਚ ਸਿੱਖ ਭਾਈਚਾਰ ਸਫ਼ਲ ਹੋ ਗਿਆ ਹੈ। ਸੂਤਰਾਂ ਅਨੁਸਾਰ ਪਾਕਿਸਤਾਨ ਗੁਰਦੁਆਰਾ ਸਿੰਘ ਸਭਾ ਦੀ ਮਿਹਨਤਾ ਸਦਕਾ ਸਿੱਖ ਭਾਈਚਾਰੇ ਨੂੰ ਇਹ ਸਫ਼ਲਤਾ ਮਿਲੀ ਹੈ। ਗੁਰਦੁਆਰੇ ਦੇ ਫਿਰ ਖੁੱਲ੍ਹ ਜਾਣ ਨਾਲ ਸਿੱਖ ਤੇ ਹਿੰਦੂ ਭਾੲੀਚਾਰੇ ਦੇ ਲੋਕ ਗੁਰਦੁਆਰਾ ਸਾਹਿਬ ’ਚ ਆਉਣੇ ਸ਼ੁਰੂ ਹੋ ਗਏ ਹਨ। ਇਸ ਸੂਬੇ ਤੋਂ ਉਂਝ ਤਾਂ ਜ਼ਿਆਦਾਤਰ ਹਿੰਦੂ ਤੇ ਸਿੱਖ ਭਾੲੀਚਾਰੇ ਦੇ ਲੋਕ ਪਲਾਇਨ ਕਰਕੇ ਸੁਰੱਖਿਅਤ ਸਥਾਨਾਂ ’ਤੇ ਜਾ ਚੁੱਕੇ ਹਨ, ਜਿਸ ਕਾਰਨ ਹਿੰਦੂਆਂ ਤੇ ਸਿੱਖਾਂ ਦੀ ਜਾਇਦਾਦਾਂ ਸਮੇਤ ਧਾਰਮਿਕ ਸਥਾਨਾਂ ’ਤੇ ਪਾਕਿਸਤਾਨ ਵਕਫ਼ ਬੋਰਡ ਦਾ ਕਬਜ਼ਾ ਹੈ। ਉਸ ਦੇ ਬਾਵਜੂਦ ਜ਼ਿਆਦਾਤਰ ਜਾਇਦਾਦਾਂ ’ਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਸੱਤ ਦਹਾਕਿਆਂ ਤੋਂ ਹਿੰਦੂ ਤੇ ਸਿੱਖਾਂ ਦੇ ਧਾਰਮਿਕ ਸਥਾਨਾਂ ’ਤੇ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਭੁੱਲਰ ਨੇ ਸਕੂਲ ਪ੍ਰਬੰਧਕਾਂ ਨੂੰ ਬੱਸਾਂ ਦਾ ਬਕਾਇਆ ਟੈਕਸ ਭਰਨ ਸਬੰਧੀ ਦਿੱਤੀ ਇਹ ਹਦਾਇਤ
ਇਸ ਗੁਰਦੁਆਰਾ ਸਾਹਿਬ ’ਚ ਸਾਲ 1947 ਤੋਂ ਸਰਕਾਰੀ ਹਾਈ ਸਕੂਲ ਲੜਕੀਆਂ ਚੱਲ ਰਿਹਾ ਸੀ, ਜਿਸ ਨੂੰ 2020 ’ਚ ਸਿੱਖ ਭਾਈਚਾਰੇ ਦੇ ਦਬਾਅ ’ਚ ਆ ਕੇ ਬੰਦ ਕਰਨਾ ਪਿਆ ਸੀ। ਉਦੋਂ ਤੋਂ ਹੀ ਸਿੱਖ ਭਾਈਚਾਰੇ ਇਸ ਗੁਰਦੁਆਰਾ ਸਾਹਿਬ ਦਾ ਕਬਜ਼ਾ ਲੈਣ ਲਈ ਕੋਸ਼ਿਸ਼ ਕਰ ਰਿਹਾ ਸੀ। ਅਦਾਲਤ ’ਚ ਦਾਇਰ ਇਕ ਪਟੀਸ਼ਨ ਦੇ ਆਧਾਰ ’ਤੇ ਗੁਰਦੁਆਰੇ ਦਾ ਕਬਜ਼ਾ ਸਿੱਖਾਂ ਨੂੰ ਦਿੱਤਾ ਗਿਆ ਹੈ। ਉੱਥੇ ਦੂਜੇ ਪਾਸੇ ਅੱਜ ਵੀ ਕਵੇਟਾ ’ਚ ਕਈ ਮੰਦਿਰ ਅਜੇ ਵੀ ਲੋਕਾਂ ਦੇ ਨਾਜਾਇਜ਼ ਕਬਜ਼ੇ ’ਚ ਹਨ ਅਤੇ ਪਾਕਿਸਤਾਨ ਹਿੰਦੂ ਕੌਂਸਲ ਇਨ੍ਹਾਂ ਦਾ ਕਬਜ਼ਾ ਲੈਣ ਲਈ ਕੋਸ਼ਿਸ਼ ਕਰ ਰਹੀ ਹੈ। ਕਵੇਟਾ ਦੇ ਇਕ ਮੰਦਿਰ, ਜਿਸ ਨੂੰ ਬੀਤੇ 30 ਸਾਲ ਤੋਂ ਸਰਕਾਰੀ ਸਕੂਲ ਦੇ ਰੂਪ ’ਚ ਵਰਤਿਆ ਜਾ ਰਿਹਾ ਹੈ, ਤੋਂ ਵੀ ਸਕੂਲ ਨੂੰ ਤਬਦੀਲ ਕਰ ਦਿੱਤਾ ਗਿਆ ਹੈ ਪਰ ਵਕਫ਼ ਬੋਰਡ ਨੇ ਅਜੇ ਕਬਜ਼ਾ ਹਿੰਦੂਆਂ ਨੂੰ ਨਹੀਂ ਦਿੱਤਾ ਹੈ।
ਦਰਿਆਵਾਂ ਦੇ ਵਿਵਾਦ ਦਰਮਿਆਨ ਭਾਰਤ-ਪਾਕਿ ਦੇ ਉੱਚ ਅਧਿਕਾਰੀਆਂ ਵਿਚਾਲੇ 30-31 ਨੂੰ ਗੱਲਬਾਤ ਹੋਵੇਗੀ
NEXT STORY