ਵਾਸ਼ਿੰਗਟਨ— ਕੈਲੀਫੋਰਨੀਆ ਦੇ ਇਕ ਗੁਰਦੁਆਰਾ ਸਾਹਿਬ 'ਚ ਵੀਰਵਾਰ ਰਾਤ ਨੂੰ ਇਕ ਗ੍ਰੰਥੀ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ। ਇਸ ਨੂੰ ਨਫਰਤ ਅਪਰਾਧ ਤਹਿਤ ਦੇਖਿਆ ਜਾ ਰਿਹਾ ਹੈ। ਗ੍ਰੰਥੀ ਅਮਰਜੀਤ ਸਿੰਘ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਕ ਵਿਅਕਤੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ 'ਚ ਬਣੇ ਉਨ੍ਹਾਂ ਦੇ ਘਰ 'ਚ ਖਿੜਕੀ ਦਾ ਸ਼ੀਸ਼ਾ ਤੋੜ ਕੇ ਦਾਖਲ ਹੋਇਆ ਅਤੇ ਉਸ ਨੇ ਉਨ੍ਹਾਂ ਨੂੰ ਮੁੱਕਾ ਮਾਰ ਕੇ ਆਪਣੇ ਦੇਸ਼ ਵਾਪਸ ਜਾਣ ਲਈ ਕਹਿਣ ਲੱਗਾ, ਇਸ ਦੇ ਨਾਲ ਹੀ ਉਸ ਨੇ ਗਾਲ੍ਹਾਂ ਵੀ ਕੱਢੀਆਂ।
ਅਮਰਜੀਤ ਸਿੰਘ ਮੋਡੇਸਟੋ ਕੇਰੇਸ ਸਥਿਤ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਹਨ। ਉਨ੍ਹਾਂ ਦੱਸਿਆ ਕਿ ਨਕਾਬਪੋਸ਼ ਹਮਲਾਵਰ ਨੇ ਉਨ੍ਹਾਂ ਦੀ ਗਰਦਨ 'ਤੇ ਮੁੱਕਾ ਮਾਰਿਆ ਤੇ ਕਿਹਾ,''ਦੇਸ਼, ਦੇਸ਼, ਦੇਸ਼ ਵਾਪਸ ਜਾਓ, ਵਾਪਸ ਜਾਓ।'' ਉਨ੍ਹਾਂ ਦੱਸਿਆ ਕਿ ਹਮਲਾਵਰ ਨੇ ਉਨ੍ਹਾਂ ਨੂੰ ਗਾਲ੍ਹਾਂ ਵੀ ਕੱਢੀਆਂ ਤੇ ਉਸ ਦੇ ਹੱਥ 'ਚ ਖਿੜਕੀ ਦਾ ਸ਼ੀਸ਼ਾ ਤੋੜਨ ਲਈ ਵੀ ਕੁੱਝ ਸੀ। ਮੋਡੇਸਟੋ ਸਿਟੀ ਕੌਂਸਲ ਅਤੇ ਗੁਰਦੁਆਰੇ ਦੇ ਮੈਂਬਰ ਮਣੀ ਗਰੇਵਾਲ ਨੇ ਇਸ ਨੂੰ ਨਫਰਤ ਅਪਰਾਧ ਦੱਸਿਆ ਹੈ। ਉਨ੍ਹਾਂ ਇਕ ਵੀਡੀਓ 'ਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਹਮਲਾ ਨਫਰਤ ਕਾਰਨ ਕੀਤਾ ਗਿਆ। ਉਨ੍ਹਾਂ ਕਿਹਾ,''ਇਹ ਨਫਰਤ ਅਤੇ ਕੱਟੜਤਾ ਤੋਂ ਪ੍ਰੇਰਿਤ ਹਮਲਾ ਸੀ।'' ਗਰੇਵਾਲ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਇਹ ਕੁਝ ਸਮੇਂ ਤੋਂ ਵਧ ਰਿਹਾ ਹੈ। ਪਿਛਲੇ ਕੁੱਝ ਸਾਲਾਂ 'ਚ ਅਜਿਹੀਆਂ ਘਟਨਾਵਾਂ ਵਧੀਆਂ ਹਨ। ਮਾਮਲੇ ਦੀ ਜਾਂਚ ਕਰ ਰਹੀ ਸਥਾਨਕ ਪੁਲਸ ਨੇ ਕਿਹਾ ਕਿ ਇਸ ਨੂੰ ਨਫਰਤ ਅਪਰਾਧ ਦੱਸਣਾ ਜਲਦਬਾਜ਼ੀ ਹੋਵੇਗੀ। ਸੰਸਦ ਮੈਂਬਰ ਜੋਸ਼ ਹਾਰਡਰ ਨੇ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ,''ਮੈਂ ਇਸ ਮੁਸ਼ਕਿਲ ਸਮੇਂ 'ਚ ਸਿੱਖ ਭਾਈਚਾਰੇ ਨਾਲ ਹਾਂ। ਹਰੇਕ ਅਮਰੀਕੀ, ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ, ਬਿਨਾਂ ਕਿਸੇ ਡਰ ਦੇ ਸੁਤੰਤਰ ਰੂਪ ਨਾਲ ਆਪਣੇ ਧਰਮ ਦਾ ਪਾਲਣ ਕਰ ਸਕੇ। ਸਾਨੂੰ ਇਸ ਦੇ ਲਈ ਜ਼ਿੰਮੇਵਾਰ ਵਿਅਕਤੀ ਦਾ ਪਤਾ ਲਗਾਉਣਾ ਚਾਹੀਦਾ ਹੈ।''
S. Korea: ਅਚਾਨਕ ਡਿੱਗੀ ਨਾਈਟ ਕਲੱਬ ਦੀ ਛੱਤ, 2 ਦੀ ਮੌਤ ਤੇ 17 ਜ਼ਖਮੀ
NEXT STORY