ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 26,032 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਦੇ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਮੰਤਰਾਲਾ ਨੇ ਹਲਕੇ ਲੱਛਣਾਂ ਵਾਲੇ ਅਤੇ ਬਿਨਾਂ ਲੱਛਣਾਂ ਵਾਲੇ ਸੰਕਰਮਿਤਾਂ ਨੂੰ ਘਰ ਵਿਚ ਹੀ ਰਹਿ ਕੇ ਠੀਕ ਹੋਣ ਅਤੇ ਹਸਪਤਾਲਾਂ 'ਤੇ ਬੋਝ ਨਾ ਪਾਉਣ ਦੀ ਅਪੀਲ ਕੀਤੀ ਹੈ।
ਮੰਗਲਵਾਰ ਨੂੰ ਸਿਹਤ ਮੰਤਰੀ ਓਂਗ ਯੇ ਕੁੰਗ ਨੇ ਮੀਡੀਆ ਰਾਹੀਂ ਸਿਹਤ ਕਰਮਚਾਰੀਆਂ ਨੂੰ ਕਿਹਾ ਕਿ ਮੰਤਰਾਲਾ ਅਤੇ ਉਸ ਦੇ ਕਰਮਚਾਰੀ ਇਸ ਮੁਸ਼ਕਲ ਸਮੇਂ ਨੂੰ ਪਾਰ ਕਰਨ ਲਈ ਪੂਰਾ ਸਹਿਯੋਗ ਦੇਣਗੇ। ਕੁੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਕਟ ਦੇ ਇਸ ਸਮੇਂ ਵਿਚ ਸਿਹਤ ਪ੍ਰਣਾਲੀ 'ਤੇ ਜ਼ਿਆਦਾ ਬੋਝ ਨਾ ਪਾਉਣ। ਚੈਨਲ ਨਿਊਜ਼ ਏਸ਼ੀਆ ਦੇ ਅਨੁਸਾਰ ਓਂਗ ਨੇ ਕਿਹਾ, 'ਆਉਣ ਵਾਲੇ ਦਿਨਾਂ ਵਿਚ ਹਸਪਤਾਲਾਂ ਵਿਚ ਮਰੀਜ਼ਾਂ ਦੇ ਬੋਝ ਨੂੰ ਘਟਾਉਣ ਲਈ ਅਸੀਂ ਇਕ ਜਨਤਕ ਸੰਦੇਸ਼ ਜਾਰੀ ਕਰਾਂਗੇ ਤਾਂ ਜੋ ਹਲਕੇ ਲੱਛਣਾਂ ਵਾਲੇ ਲੋਕ ਘਰ ਵਿਚ ਰਹਿ ਕੇ ਹੀ ਠੀਕ ਹੋ ਸਕਣ। ਉਨ੍ਹਾਂ ਕਰਮਚਾਰੀਆਂ ਨੂੰ ਵੀ ਘਰ ਵਿਚ ਰਹਿਣਾ ਚਾਹੀਦਾ ਹੈ, ਜਿਨ੍ਹਾਂ ਨੂੰ ਆਪਣੇ ਮਾਲਕ ਨੂੰ ਮੈਡੀਕਲ ਸਰਟੀਫਿਕੇਟ ਨਹੀਂ ਦਿਖਾਉਣਾ ਹੈ।'
ਮੰਤਰੀ ਨੇ ਕਿਹਾ, 'ਇਸ ਦੌਰਾਨ ਹੈਲਥ ਸਰਵਿਸ ਵਰਕਰਜ਼ ਐਸੋਸੀਏਸ਼ਨ ਦੀ ਬੇਨਤੀ 'ਤੇ, ਸਿਹਤ ਕਰਮਚਾਰੀਆਂ ਦੀ ਬਿਮਾਰੀ ਦੀ ਛੁੱਟੀ ਨੂੰ ਹਸਪਤਾਲ ਵਿਚ ਭਰਤੀ ਹੋਣ ਲਈ ਛੁੱਟੀ ਵਜੋਂ ਦਰਜ ਕੀਤਾ ਜਾ ਸਕਦਾ ਹੈ।' ਉਨ੍ਹਾਂ ਕਿਹਾ, 'ਵਿਦੇਸ਼ੀ ਸਹਿਯੋਗੀਆਂ ਲਈ, ਅਸੀਂ ਜਲਦੀ ਹੀ ਫਿਲੀਪੀਨਜ਼ ਨਾਲ 'ਵੈਕਸੀਨੇਟਡ ਟਰੈਵਲ ਲੇਨ' (VTL) ਦੀ ਸ਼ੁਰੂਆਤ ਕਰਾਂਗੇ ਅਤੇ ਭਾਰਤ ਨਾਲ VTL ਕੋਟਾ ਬਹਾਲ ਕਰਾਂਗੇ।' ਮੰਗਲਵਾਰ ਨੂੰ ਸਿੰਗਾਪੁਰ ਵਿਚ ਸੰਕਰਮਣ ਦੇ 26,032 ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਇੱਥੇ ਕੋਰੋਨਾ ਵਾਇਰਸ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 6,22,293 ਹੋ ਗਈ।
ਪਾਕਿ : ਈਸ਼ਨਿੰਦਾ ਮਾਮਲੇ 'ਚ ਘੱਟ ਗਿਣਤੀ ਭਾਈਚਾਰੇ ਦੇ ਵਿਅਕਤੀ ਨੂੰ ਸੁਣਾਈ ਗਈ ਮੌਤ ਦੀ ਸਜ਼ਾ
NEXT STORY