ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਪਾਬੰਦੀ ਵਿਚ ਢਿੱਲ ਦਿੱਤੇ ਜਾਣ ਤੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 408 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਪੀੜਤਾਂ ਦੀ ਗਿਣਤੀ 35,292 ਹੋ ਗਈ ਅਤੇ 23 ਲੋਕਾਂ ਦੀ ਮੌਤ ਹੋਈ ਹੈ। ਇਨਫੈਕਸ਼ਨ ਦੇ ਸਾਰੇ ਨਵੇਂ ਮਾਮਲੇ ਦੂਜੇ ਦੇਸ਼ਾਂ ਤੋਂ ਆਏ ਲੋਕਾਂ ਵਿਚ ਮਿਲੇ ਹਨ, ਜਿਨ੍ਹਾਂ ਨੂੰ ਇੱਥੇ ਕੰਮਕਾਜ ਦਾ ਪਰਮਿਟ ਮਿਲਿਆ ਹੋਇਆ ਹੈ। ਇਹ ਸਾਰੇ ਅਜਿਹੀਆਂ ਜਗ੍ਹਾਵਾਂ 'ਤੇ ਰਹਿੰਦੇ ਹਨ ਜਿੱਥੇ ਮਕਾਨਾਂ ਵਿਚ ਇਕੱਠੇ ਕਈ ਲੋਕ ਰਹਿੰਦੇ ਹਨ। ਅਜਿਹੇ ਖੇਤਰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਕੇਂਦਰ ਦੇ ਤੌਰ 'ਤੇ ਸਾਹਮਣੇ ਆਏ ਹਨ।
ਸਿਹਤ ਮੰਤਰਾਲਾ ਨੇ ਰੋਜ਼ਾਨਾ ਦੇ ਅਪਡੇਟ ਵਿਚ ਕਿਹਾ ਹੈ ਕਿ ਜਾਂਚ ਦੇ ਆਧਾਰ 'ਤੇ ਕਮਿਊਨਿਟੀ ਪੱਧਰ 'ਤੇ ਇਨਫੈਕਸ਼ਨ ਦੇ ਨਵੇਂ ਮਾਮਲੇ ਨਹੀਂ ਮਿਲੇ ਹਨ। ਸਿੰਗਾਪੁਰ ਵਿਚ ਇਨਫੈਕਸ਼ਨ ਰੋਕਣ ਲਈ ਲਗਾਈ ਪਾਬੰਦੀ ਸੋਮਵਾਰ ਨੂੰ ਖਤਮ ਹੋ ਰਹੀ ਹੈ। ਅਗਲੇ ਦਿਨ ਤੋਂ 3 ਪੜਾਵਾਂ ਵਿਚ ਢਿੱਲ ਦਿੱਤੀ ਜਾਵੇਗੀ। ਪਹਿਲੇ ਪੜਾਅ ਦੇ ਤਹਿਤ ਇਨਫੈਕਸ਼ਨ ਦਾ ਖ਼ਤਰਾ ਜਿੱਥੇ ਘੱਟ ਹੋਵੇਗਾ, ਅਜਿਹੇ ਕਾਰੋਬਾਰ ਨੂੰ ਕੰਮ ਬਹਾਲ ਕਰਨ ਦੀ ਆਗਿਆ ਦਿੱਤੀ ਜਾਵੇਗੀ। ਇੱਥੇ ਵੀ ਲੋਕਾਂ ਨੂੰ ਉਚਿਤ ਦੂਰੀ ਬਣਾ ਕੇ ਕੰਮ ਕਰਨਾ ਹੋਵੇਗਾ।
ਰਾਸ਼ਟਰੀ ਵਿਕਾਸ ਮੰਤਰੀ ਲਾਰੇਂਸ ਵੋਂਗ ਨੇ ਦੱਸਿਆ ਕਿ ਕਮਿਊਨਿਟੀ ਪੱਧਰ 'ਤੇ ਇਨਫੈਕਸ਼ਨ ਦੇ ਮਾਮਲੇ ਘੱਟ ਅਤੇ ਸਥਿਰ ਰਹਿਣ 'ਤੇ ਜੂਨ ਦੇ ਅੰਤ ਤੋਂ ਦੂਜਾ ਪੜਾਅ ਸ਼ੁਰੂ ਹੋਵੇਗਾ। ਸਿੰਗਾਪੁਰ ਵਿਚ ਹਸਪਤਾਲਾਂ ਵਿਚ ਕੋਵਿਡ-19 ਦੇ 313 ਮਰੀਜ਼ ਭਰਤੀ ਹਨ, ਜਦੋਂਕਿ ਹਲਕੇ ਲੱਛਣ ਵਾਲੇ 12,841 ਲੋਕਾਂ ਨੂੰ ਕਮਿਊਨਿਟੀ ਕੇਂਦਰਾਂ ਵਿਚ ਰੱਖਿਆ ਗਿਆ ਹੈ। ਸਿਹਤ ਮੰਤਰਾਲਾ ਨੇ ਦੱਸਿਆ ਕਿ ਠੀਕ ਹੋ ਚੁੱਕੇ 21,699 ਲੋਕਾਂ ਨੂੰ ਹਪਸਤਾਲਾਂ 'ਚੋਂ ਛੁੱਟੀ ਮਿਲ ਚੁੱਕੀ ਹੈ, ਜਦੋਂ ਕਿ 23 ਲੋਕਾਂ ਦੀ ਮੌਤ ਹੋਈ ਹੈ।
ਬ੍ਰਿਟੇਨ ਦੀ 94 ਸਾਲਾ ਮਹਾਰਾਣੀ ਨੇ ਤਾਲਾਬੰਦੀ ਦੌਰਾਨ ਕੀਤੀ ਘੋੜਸਵਾਰੀ, ਤਸਵੀਰ ਵਾਇਰਲ
NEXT STORY