ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਐਤਵਾਰ ਨੂੰ ਕੋਵਿਡ-19 ਦੇ 213 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਮਗਰੋਂ ਅਧਿਕਾਰੀਆਂ ਨੇ ਲੋਕਾਂ ਨੂੰ ਸਰੀਰਕ ਦੂਰੀ ਅਤੇ ਕੋਰੋਨਾਵਾਇਰਸ ਰੋਕਥਾਮ ਨਾਲ ਸਬੰਧਤ ਹੋਰ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਨਵੇਂ ਮਾਮਲਿਆਂ ਵਿਚ ਸੌਣ ਵਾਲੇ ਕਮਰਿਆਂ ਵਿਚ ਰਹਿ ਰਹੇ 202 ਵਿਦੇਸ਼ੀ ਕਾਮੇ ਸ਼ਾਮਲ ਹਨ।
ਸਿੰਗਾਪੁਰ ਵਿਚ ਜ਼ਿਆਦਾਤਰ ਅਜਿਹੇ ਹੀ ਲੋਕ ਕੋਰੋਨਾਵਾਇਰਸਨ ਨਾਲ ਪੀੜਤ ਪਾਏ ਗਏ ਹਨ। ਸਰਕਾਰ ਨੇ ਇਹਨਾਂ ਇਲਾਕਿਆਂ ਵਿਚ ਜਾਂਚ ਤੇਜ਼ ਕਰ ਦਿੱਤੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਹੋਰ 11 ਲੋਕਾਂ ਵਿਚ 5 ਸਿੰਗਾਪੁਰ ਦੇ ਨਾਗਰਿਕ ਜਾਂ ਸਥਾਈ ਵਸਨੀਕ ਹਨ ਅਤੇ 6 ਵਿਦੇਸ਼ੀ ਨਾਗਰਿਕ ਹਨ ਜੋ ਕੰਮਕਾਜ਼ੀ ਵੀਜ਼ਾ 'ਤੇ ਰਹਿ ਰਹੇ ਹਨ। ਇਸ ਦੇ ਨਾਲ ਹੀ ਸਿੰਗਾਪੁਰ ਵਿਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 43,459 ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ ਦੀ ਨਵੀਂ ਚਾਲ, ਗਿਲਗਿਤ-ਬਾਲਟੀਸਤਾਨ 'ਚ 18 ਅਗਸਤ ਨੂੰ ਚੋਣਾਂ ਦਾ ਐਲਾਨ
ਗੌਰਤਲਬ ਹੈ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 1 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਵਰਲਡ ਓ ਮੀਟਰ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੁਨੀਆ ਭਰ ਵਿਚ 10,106,060 ਲੋਕ ਪੀੜਤ ਹਨ ਜਦਕਿ 501,721 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਪਾਕਿ ਦੀ ਨਵੀਂ ਚਾਲ, ਗਿਲਗਿਤ-ਬਾਲਟੀਸਤਾਨ 'ਚ 18 ਅਗਸਤ ਨੂੰ ਚੋਣਾਂ ਦਾ ਐਲਾਨ
NEXT STORY