ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਵਿਚ ਸਿੱਖ ਦੇ ਭੇਸ ਵਿਚ ਦੁਕਾਨ ਵਿਚ ਲੁੱਟਖੋਹ ਦੀ ਕੋਸ਼ਿਸ ਕਰਨ ਵਾਲੇ ਇਕ ਬੰਗਲਾਦੇਸ਼ੀ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ। 29 ਸਾਲਾ ਸ਼ੇਖ ਮੁਹੰਮਦ ਰਾਜਨ ਪਹਿਲਾਂ ਸਿੰਗਾਪੁਰ ਵਿਚ ਨਿਰਮਾਣ ਮਜ਼ਦੂਰ ਦੇ ਰੂਪ ਵਿਚ ਕੰਮ ਕਰਦਾ ਸੀ। ਬੀਤੀ ਦਸੰਬਰ ਦੇ ਬਾਅਦ ਤੈਅ ਮਿਆਦ ਪੂਰੀ ਹੋਣ ਦੇ ਬਾਵਜੂਦ ਉਹ ਇੱਥੇ ਰਹਿ ਰਿਹਾ ਸੀ। ਉਸ ਨੂੰ ਬੀਤੀ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ।
ਗੁਲਾਬੀ ਪੱਗ ਪਹਿਨ ਕੇ ਰਾਜਨ 28 ਜੁਲਾਈ ਨੂੰ ਚਾਕੂ ਅਤੇ ਪਲਾਸਟਿਕ ਦੀ ਬੰਦੂਕ ਨਾਲ 'ਬੂਨ ਲੇਅ ਮਾਸ ਰੇਪਿਡ ਟ੍ਰਾਂਜ਼ਿਟ ਸਟੇਸ਼ਨ' ਦੇ ਬਾਹਰ ਵੈਲਿਊਮੈਕਸ ਪੌਨ ਸ਼ੌਪ ਵਿਚ ਦਾਖਲ ਹੋ ਗਿਆ। ਇਸ ਤਰ੍ਹਾਂ ਦੀ ਦੁਕਾਨ ਵਿਚ ਨਕਦੀ ਲਈ ਗਹਿਣੇ ਬਦਲੇ ਜਾਂਦੇ ਹਨ। ਦੁਕਾਨ ਵਿਚ ਦਾਖਲ ਹੋ ਕੇ ਉਸ ਨੇ ਉੱਥੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੂਰੀ ਨਕਦੀ ਅਤੇ ਗਹਿਣੇ ਦੇਣ ਲਈ ਧਮਕਾਇਆ। ਜਦੋਂ ਕਰਮਚਾਰੀਆਂ ਨੇ ਇਨਕਾਰ ਕਰ ਦਿੱਤਾ ਤਾਂ ਉਸ ਨੇ ਕਿਹਾ ਕਿ ਉਸ ਕੋਲ ਵਿਸਫੋਟਕ ਸਮੱਗਰੀ ਹੈ ਅਤੇ ਉਹ ਦੁਕਾਨ ਨੂੰ ਉਡਾ ਦੇਵੇਗਾ। ਬਾਅਦ ਵਿਚ ਉਸ ਨੂੰ ਫੜ ਲਿਆ ਗਿਆ। ਉਸ 'ਤੇ ਕੱਲ ਦੋਸ਼ ਦਾਇਰ ਕੀਤੇ ਜਾਣ ਦੀ ਉਮੀਦ ਹੈ।
ਕਾਬੁਲ 'ਚ ਇਕ ਭਾਰਤੀ ਸਮੇਤ ਤਿੰਨ ਵਿਦੇਸ਼ੀ ਨਾਗਰਿਕਾਂ ਦੀ ਹੱਤਿਆ
NEXT STORY