ਸਿੰਗਾਪੁਰ (ਭਾਸ਼ਾ)– ਸਿੰਗਾਪੁਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯਾਤਰੀ ਸੇਵਾ ਸਟਾਫ਼ ਦੇ ਇੱਕ ਮੈਂਬਰ ਦਾ ਸ਼ੁਰੂਆਤੀ ਜਾਂਚ ’ਚ ਕੋਰੋਨਾਵਾਇਰਸ, ਓਮਿਕਰੋਨ ਲਈ ਸਕਾਰਾਤਮਕ ਟੈਸਟ ਕੀਤਾ ਗਿਆ ਹੈ। ਉਹ ਉਨ੍ਹਾਂ ਦੋ ਲੋਕਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਟੀਕਾਕਰਨ ਹੋਣ ਦੇ ਬਾਵਜੂਦ "ਮੁਢਲੇ ਸੰਕਰਮਿਤ" ਪਾਇਆ ਗਿਆ ਹੈ। ਸਿੰਗਾਪੁਰ ਦੇ ਸਿਹਤ ਮੰਤਰਾਲਾ (ਐੱਮ. ਐੱਚ. ਓ.) ਨੇ ਵੀਰਵਾਰ ਨੂੰ ਦੱਸਿਆ ਕਿ ਚਾਂਗੀ ਹਵਾਈ ਅੱਡੇ ਦੇ ਟਰਮੀਨਲ 1 ਅਤੇ 3 ਦੇ ‘ਟ੍ਰਾਂਜਿਟ ਹੋਲਡਿੰਗ’ ਅਦਾਰੇ ’ਚ ਕੰਮ ਕਰਨ ਵਾਲੀ 24 ਸਾਲਾ ਸਿੰਗਾਪੁਰੀ ਔਰਤ ਸੰਕ੍ਰਮਿਤ ਮਿਲੀ ਹੈ। ਉਹ ਸ਼ਾਇਦ ਓਮੀਕ੍ਰੋਨ ਨਾਲ ਪ੍ਰਭਾਵਿਤ ਦੇਸ਼ਾਂ ਦੇ ਸੰਪਰਕ ’ਚ ਆਈ ਸੀ।
ਇਹ ਵੀ ਪੜ੍ਹੋ : ਕੈਨੇਡਾ 'ਚ 2 ਮਹੀਨਿਆਂ ਤੋਂ ਲਾਪਤਾ 21 ਸਾਲਾ ਅਨਮੋਲ ਦੀ ਲਾਸ਼ ਬਰਾਮਦ, ਪੰਜਾਬ ਦੇ ਪਟਿਆਲਾ ਨਾਲ ਰੱਖਦਾ ਸੀ ਸਬੰਧ
ਚੈਨਲ ‘ਨਿਊਜ਼ ਏਸ਼ੀਆ’ ਦੇ ਮੰਤਰਾਲੇ ਦੇ ਹਵਾਲੇ ਨੇ ਕਿਹਾ, ‘“ਵਾਇਰਸ ਦੇ ਇਸ ਰੂਪ ਦੇ ਤੇਜ਼ੀ ਨਾਲ ਫੈਲਣ ਅਤੇ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ’ਚ ਇਸ ਦੇ ਫੈਲਣ ਦੇ ਮੱਦੇਨਜ਼ਰ, ਅਸੀਂ ਸਰਹੱਦਾਂ ਅਤੇ ਸਾਡੇ ਭਾਈਚਾਰੇ ’ਚ ਲਾਗ ਦੇ ਹੋਰ ਮਾਮਲਿਆਂ ਦੀ ਉਮੀਦ ਕਰਦੇ ਹਾਂ। ਰਿਪਰੋਟ ਅਨੁਸਾਰ ਔਰਤ ਦੀ ਜਾਂਚ ਕੀਤੀ ਗਈ ਹੈ। ਜੇਕਰ ਜਾਂਚ ’ਚ ਪੁਸ਼ਟੀ ਹੁੰਦੀ ਹੈ ਤਾਂ ਇਹ ਸਿੰਗਾਪੁਰ ’ਚ ਓਮੀਕ੍ਰੋਨ ਦਾ ਪਹਿਲਾ ਸਥਾਨਕ ਮਾਮਲਾ ਹੋਵੇਗਾ। ਉੱਥੇ ਹੀ, 6 ਦਸੰਬਰ ਨੂੰ ਸਿੰਗਾਪੁਰ ਏਅਰਲਾਇਨਜ਼ ਦੇ ਜਹਾਜ਼ ਐੱਸ.ਕਿਊ325 ’ਚ, ਜਰਮਨੀ ਤੋਂ ‘ਵੈਕਸੀਨੇਟਿਡ ਟ੍ਰੈਵਲ ਲੇਨ’ (ਵੀ.ਟੀ.ਐੱਲ.) ਦੇ ਰਾਹੀਂ ਸਿੰਗਾਪੁਰ ਤੋਂ ਵਾਪਸ ਪਰਤੀ 46 ਸਾਲਾਂ ਔਰਤ ਵੀ ‘ਮੁਢਲੀ ਜਾਂਚ ’ਚ ਸੰਕ੍ਰਮਿਤ’ ਪਾਈ ਗਈ ਹੈ। ਫਰਾਂਸ ਛੱਡਣ ਤੋਂ ਪਹਿਲਾਂ ਉਸ ਦੀ ਜਾਂਚ ਰਿਪੋਰਟ ਵਿੱਚ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ ਸੀ। ਸਿੰਗਾਪੁਰ ਪਹੁੰਚਣ 'ਤੇ, 6 ਦਸੰਬਰ ਨੂੰ ਪੀ.ਸੀ.ਆਰ. ਟੈਸਟ ’ਚ ਵੀ ਉਸ ਨੂੰ ਸੰਕਰਮਿਤ ਨਹੀਂ ਪਾਇਆ ਗਿਆ, ਪਰ ਅਗਲੇ ਦਿਨ ਉਸ ਨੂੰ ਜ਼ੁਕਾਮ ਹੋ ਗਿਆ, ਜਿਸ ਤੋਂ ਬਾਅਦ ਉਹ ਬੁੱਧਵਾਰ ਨੂੰ ਡਾਕਟਰ ਕੋਲ ਪਹੁੰਚੀ। ਉਸੇ ਦਿਨ ਉਸ ਦੀ ਜਾਂਚ ਕੀਤੀ ਗਈ ਅਤੇ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਈ ਗਈ।
ਨਮੂਨਿਆਂ ’ਚ ਵੀ ਐਸ-ਜੀਨ ਨਾ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਸਿੰਗਾਪੁਰ ’ਚ ਕੋਵਿਡ -19 ਦੇ 682 ਨਵੇਂ ਮਾਮਲੇ ਸਾਹਮਣੇ ਆਏ ਅਤੇ ਪੰਜ ਮਰੀਜ਼ਾਂ ਦੀ ਮੌਤ ਹੋ ਗਈ। ਸਿੰਗਾਪੁਰ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ ਹੁਣ 271,979 ਹੈ। ਇਸ ਦੇ ਨਾਲ ਹੀ, ਗਲੋਬਲ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਲਾਗ ਕਾਰਨ 779 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੈਨੇਡਾ 'ਚ ਮਹਿੰਗਾਈ 'ਚ ਵਾਧੇ ਦੀ ਸੰਭਾਵਨਾ, 2022 'ਚ ਭੋਜਨ ਲਈ ਲੋਕਾਂ ਨੂੰ ਕਰਨਾ ਹੋਵੇਗਾ ਜ਼ਿਆਦਾ ਭੁਗਤਾਨ
NEXT STORY