ਸਿੰਗਾਪੁਰ- ਸਿੰਗਾਪੁਰ ਦੇ ਵਿਗਿਆਨੀਆਂ ਨੇ ਇਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ, ਜਿਸ ਨਾਲ ਪ੍ਰਯੋਗਸ਼ਾਲਾ ਵਿਚ ਹੋਣ ਵਾਲੀ ਕੋਵਿਡ-19 ਦੀ ਜਾਂਚ ਦੇ ਨਤੀਜੇ ਸਿਰਫ 36 ਮਿੰਟ ਵਿਚ ਹੀ ਆ ਜਾਣਗੇ। ਮੌਜੂਦਾ ਜਾਂਚ ਪ੍ਰਣਾਲੀ ਲਈ ਉੱਚ ਸਿਖਲਾਈ ਤਕਨੀਕੀ ਕਾਮਿਆਂ ਦੀ ਜ਼ਰੂਰਤ ਹੁੰਦੀ ਹੈ ਅਤੇ ਨਤੀਜੇ ਆਉਣ ਵਿਚ ਕਈ ਘੰਟੇ ਲੱਗਦੇ ਹਨ।
ਯੂਨੀਵਰਸਿਟੀ ਨੇ ਸੋਮਵਾਰ ਨੂੰ ਕਿਹਾ ਕਿ ਨਾਨਯਾਂਗ ਤਕਨਾਲੋਜੀਕਲ ਯੂਨੀਵਰਸਿਟੀ ਦੇ 'ਲੀ ਕਾਗ ਚਿਆਨ ਸਕੂਲ ਆਫ ਮੈਡੀਸਨ' ਵਿਚ ਵਿਗਿਆਨੀਆਂ ਵਲੋਂ ਵਿਕਸਿਤ ਇਸ ਨਵੀਂ ਤਕਨੀਕ ਵਿਚ ਕੋਰੋਨਾ ਦੀ ਪ੍ਰਯੋਗਸ਼ਾਲਾ ਜਾਂਚ ਵਿਚ ਲੱਗਣ ਵਾਲੇ ਸਮੇਂ ਅਤੇ ਲਾਗਤ ਵਿਚ ਸੁਧਾਰ ਦੇ ਤਰੀਕੇ ਸੁਝਾਏ ਗਏ ਹਨ।
ਉਨ੍ਹਾਂ ਕਿਹਾ ਕਿ ਪ੍ਰੀਖਣ, ਜਿਸ ਨੂੰ ਪੋਰਟੇਬਲ ਉਪਕਰਣਾਂ ਨਾਲ ਕੀਤਾ ਜਾ ਸਕਦਾ ਹੈ,ਨੂੰ ਸਕ੍ਰੀਨਿੰਗ ਟੂਲ ਦੇ ਰੂਪ ਵਿਚ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਉਸ ਨੇ ਕਿਹਾ ਕਿ ਨਵੀਂ ਤਕਨੀਕ ਨਾਲ 36 ਮਿੰਟਾਂ ਵਿਚ ਹੀ ਨਤੀਜੇ ਸਾਹਮਣੇ ਆ ਜਾਣਗੇ। ਇਸ ਪ੍ਰਕਿਰਿਆ ਵਿਚ ਜਿਨ੍ਹਾਂ ਰਸਾਇਣਾਂ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਸਪਲਾਈ ਦੁਨੀਆ ਵਿਚ ਘੱਟ ਹੈ।
ਐੱਨ. ਟੀ. ਯੂ. ਐਲਕੇਸੀਮੈਡੀਸਨ ਵਲੋਂ ਵਿਕਸਿਤ ਨਵੀਂ ਤਕਨੀਕ ਕਈ ਪੜਾਵਾਂ ਨੂੰ ਇਕ-ਦੂਜੇ ਨਾਲ ਜੋੜਦੀ ਹੈ ਅਤੇ ਇਸ ਨਾਲ ਮਰੀਜ਼ ਦੇ ਨਮੂਨੇ ਦੀ ਸਿੱਧੀ ਜਾਂਚ ਕੀਤੀ ਜਾ ਸਕਦੀ ਹੈ। ਇਹ ਨਤੀਜੇ ਆਉਣ ਦੇ ਸਮੇਂ ਨੂੰ ਘੱਟ ਕਰਦੀ ਹੈ। ਇਸ ਨਵੀਂ ਤਕਨੀਕ ਦੀ ਵਿਸਥਾਰ ਜਾਣਕਾਰੀ ਵਿਗਿਆਨਕ ਪੱਤਰਿਕਾ ਜੀਨਸ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ।
ਚੀਨੀ ਡਾਕਟਰ ਦਾ ਵੱਡਾ ਖੁਲਾਸਾ, ਵੁਹਾਨ ਨੇ ਲੁਕੋਈ ਜਾਣਕਾਰੀ
NEXT STORY