ਇਸਲਾਮਾਬਾਦ— ਜਮਾਤ-ਏ-ਇਸਲਾਮੀ (ਜੇ.ਆਈ.) ਦੇ ਅਮੀਰ ਸਿਰਾਜੁਲ ਹੱਕ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਲੀਡਰਸ਼ਿਪ ਵਾਲੀ ਸਰਕਾਰ ਨੂੰ ਅਫ਼ਗਾਨਿਸਤਾਨ ’ਚ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਨੂੰ ਕਿਹਾ ਹੈ। ਉਨ੍ਹਾਂ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਸਬੰਧ ਮਜ਼ਬੂਤ ਹੋਣਗੇ। ‘ਡਾਨ ਨਿਊਜ਼ ਮੁਤਾਬਕ ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ, ਵਿਸ਼ੇਸ਼ ਰੂਪ ਨਾਲ ਮੁਸਲਿਮ ਨੂੰ ਦੇਸ਼ ’ਚ ਅਮਨ-ਸ਼ਾਂਤੀ ਅਤੇ ਖ਼ੁਸ਼ਹਾਲੀ ਲਿਆਉਣ ਲਈ ਤਾਲਿਬਾਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ।
ਸਿਰਾਜੁਲ ਨੇ ਪਾਰਟੀ ਆਗੂਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਫ਼ਗਾਨ ਲੋਕਾਂ ਦੀ ਜਿੱਤ ਤਕਨਾਲੋਜੀ ਅਤੇ ਸੱਤਾ ’ਤੇ ਆਜ਼ਾਦੀ ਲਈ ਵਿਸ਼ਵਾਸ ਅਤੇ ਜਨੂੰਨ ਦੀ ਜਿੱਤ ਹੈ। ਦੱਸਣਯੋਗ ਹੈ ਕਿ 15 ਅਗਸਤ ਨੂੰ ਤਾਲਿਬਾਨ ਦੇ ਕਾਬੁਲ ’ਤੇ ਕਬਜ਼ੇ ਤੋਂ ਬਾਅਦ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਯੂ. ਏ. ਈ. ਦੌੜ ਗਏ।
ਗਨੀ ਨੇ ਦੇਸ਼ ਛੱਡਣ ਨੂੰ ਲੈ ਕੇ ਸਫਾਈ ਵੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਇਹ ਫ਼ੈਸਲਾ ਨਾ ਲੈਂਦੇ ਤਾਂ ਅੱਤਵਾਦੀਆਂ ਨੇ ਸ਼ਹਿਰ ’ਚ ਧਾਵਾ ਬੋਲ ਦਿੱਤਾ ਹੁੰਦਾ ਅਤੇ ਖੂਨ-ਖ਼ਰਾਬਾ ਹੁੰਦਾ, ਜਿਸ ਨਾਲ ਕਈ ਬੇਕਸੂਰ ਮਾਰੇ ਜਾਂਦੇ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ ’ਚੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਤਾਲਿਬਾਨ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ।
ਟਰੂਡੋ ਦਾ ਐਲਾਨ, ਕੈਨੇਡਾ 31 ਅਗਸਤ ਤੋਂ ਬਾਅਦ ਵੀ ਅਫਗਾਨਿਸਤਾਨ 'ਚ ਰੱਖੇਗਾ ਫ਼ੌਜ
NEXT STORY