ਗੁਰਦਾਸਪੁਰ (ਜ.ਬ.)- ਪਾਕਿਸਤਾਨ ਦੇ ਸਿੰਧ ਸੂਬੇ ਦੇ ਬੇਨਜ਼ੀਰਾਬਾਦ ਜ਼ਿਲੇ ਦੇ ਇਕ ਪਿੰਡ ’ਚ ਜਰਦਾਰੀ ਆਦਿਵਾਸੀਆਂ ਅਤੇ ਭੰਡ ਫਿਰਕੇ ਦੇ ਲੋਕਾਂ ’ਚ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਦੇ ਚੱਲਦੇ ਭੰਡ ਭਾਈਚਾਰੇ ਦੇ 5 ਲੋਕਾਂ ਅਤੇ ਇਕ ਪੁਲਸ ਕਰਮਚਾਰੀ ਦੀ ਜਰਦਾਰੀ ਆਦਿਵਾਸੀਆਂ ਨੇ ਹਮਲਾ ਕਰ ਕੇ ਹੱਤਿਆ ਕਰ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ: ਹਸਪਤਾਲ 'ਚ ਗਲਤ ਟੀਕਾ ਲਗਾਉਣ ਨਾਲ 4 ਸਾਲ ਦੇ ਬੱਚੇ ਦੀ ਮੌਤ
ਸੂਤਰਾਂ ਅਨੁਸਾਰ ਜਰਦਾਰੀ ਆਦਿਵਾਸੀਆਂ ਅਤੇ ਭੰਡ ਬਰਾਦਰੀ ਦੇ ਲੋਕਾਂ ’ਚ ਇਕ ਏਕੜ ਜ਼ਮੀਨ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਵਾਦ ਚਲ ਰਿਹਾ ਸੀ। ਪਹਿਲਾ ਵੀ ਕਈ ਵਾਰ ਦੋਵਾਂ ਬਰਾਦਰੀਆਂ ’ਚ ਝਗੜਾ ਹੋ ਚੁੱਕਾ ਸੀ ਅਤੇ ਅੱਜ ਵੀ ਇਸੇ ਗੱਲ ਨੂੰ ਲੈ ਕੇ ਜਰਦਾਰੀ ਆਦਿਵਾਸੀਆਂ ਦੇ 20 ਤੋਂ ਜ਼ਿਆਦਾ ਲੋਕਾਂ ਨੇ ਭੰਡ ਬਰਾਦਰੀ ਦੇ ਲੋਕਾਂ ’ਤੇ ਹਮਲਾ ਕਰ ਦਿੱਤਾ। ਦੋਵਾਂ ਗੁਟਾਂ ’ਚ ਫਾਇਰਿੰਗ ਕਾਰਨ ਇਕ ਪੁਲਸ ਕਰਮਚਾਰੀ ਅਤੇ ਭੰਡ ਬਰਾਦਰੀ ਦੇ ਲੋਕਾਂ ਦੀ ਮੌਤ ਹੋ ਗਈ। ਇਸ ਝਗੜੇ ’ਚ 10 ਲੋਕ ਜ਼ਖ਼ਮੀ ਵੀ ਹੋਏ। ਪੁਲਸ ਨੇ ਅਜੇ ਤੱਕ ਜਰਦਾਰੀ ਬਰਾਦਰੀ ਦੇ 16 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।
ਪਾਕਿਸਤਾਨ: ਹਸਪਤਾਲ 'ਚ ਗਲਤ ਟੀਕਾ ਲਗਾਉਣ ਨਾਲ 4 ਸਾਲ ਦੇ ਬੱਚੇ ਦੀ ਮੌਤ
NEXT STORY