ਵਾਸ਼ਿੰਗਟਨ- ਵਿਗਿਆਨੀਆਂ ਨੇ ਸਮਾਰਟਫੋਨ 'ਤੇ ਚੱਲਣ ਵਾਲੀ ਵੀਡੀਓ ਆਧਾਰਿਤ ਇਕ ਅਜਿਹੀ ਐਪ ਵਿਕਸਤ ਕੀਤੀ ਹੈ, ਜੋ ਤਪਦਿਕ (ਟੀ. ਬੀ.) ਦੇ ਇਲਾਜ ਲਈ ਮਰੀਜ਼ਾਂ ਨੂੰ ਰੋਜ਼-ਰੋਜ਼ ਹਸਪਤਾਲ ਜਾਣ ਦੀ ਮੁਸੀਬਤ ਤੋਂ ਰਾਹਤ ਦਿਵਾਏਗੀ ਅਤੇ ਇਲਾਜ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਵੇਗੀ। ਅਮਰੀਕਾ ਦੀ ਜਾਨਸ ਹਾਪਕਿੰਨਸ ਦੇ ਖੋਜਕਾਰਾਂ ਨੇ ਓਪਨ ਫੋਰਮ ਇਨਫੈਕਸ਼ਨਸ ਡਿਜ਼ੀਸਸ ਰਸਾਲੇ ਵਿਚ ਇਸ ਐਪ ਦਾ ਵੇਰਵਾ ਦਿੱਤਾ ਹੈ, ਜੋ ਵੀਡੀਓ ਰਾਹੀਂ ਡਾਇਰੈਕਟਲੀ ਆਬਜ਼ਰਵਡ ਥੈਰੇਪੀ (ਡਾਟ) ਮੁਹੱਈਆ ਕਰਵਾਉਂਦਾ ਹੈ।
ਯੂਨੀਵਰਸਿਟੀ ਦੇ ਇਕ ਖੋਜਕਾਰ ਸੈਮੁਅਲ ਹੋਲਜਮੈਨ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਵੀਡੀਓ ਡਾਟ ਦਵਾਈਆਂ ਅਤੇ ਇਲਾਜ ਲਈ ਰੋਜ਼-ਰੋਜ਼ ਹਸਪਤਾਲ ਜਾਣ ਦਾ ਇਕ ਬਿਹਤਰ ਬਦਲ ਹੈ, ਜੋ ਪ੍ਰਭਾਵਸ਼ਾਲੀ ਹੈ ਅਤੇ ਮਰੀਜ਼ਾਂ ਨੂੰ ਬਿਨਾਂ ਕਿਸੇ ਤਣਾਅ ਦੇ ਇਸ ਬੀਮਾਰੀ ਨਾਲ ਲੜਨ ਲਈ ਮਜ਼ਬੂਤ ਬਣਾਉਂਦਾ ਹੈ।
ਕੈਨੇਡਾ ਸਰਕਾਰ ਦੀ ਨਵੀਂ ਰਣਨੀਤੀ ਤਹਿਤ ਮੱਧ ਵਰਗ ਲਈ ਪੈਦਾ ਹੋਣਗੀਆਂ ਨੌਕਰੀਆਂ : ਨਵਦੀਪ ਬੈਂਸ
NEXT STORY