ਤਹਿਰਾਨ- ਹਾਲ ਵਿਚ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਹਵਾ ਵਿਚ ਘੁਲੇ ਜ਼ਹਿਰ ਦੇ ਕਾਰਨ ਸਕੂਲ ਕਈ ਦਿਨਾਂ ਤੱਕ ਬੰਦ ਸਨ ਤੇ ਹੁਣ ਈਰਾਨ ਵਿਚ ਵੀ ਹਵਾ ਪ੍ਰਦੂਸ਼ਣ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਇਥੇ ਸਾਰੇ ਸਿੱਖਿਅਕ ਅਦਾਰਿਆਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ।
ਸਿਨਹੂਆ ਮੁਤਾਬਕ ਸ਼ਨੀਵਾਰ ਨੂੰ ਸਾਰੇ ਸਿੱਖਿਅਕ ਸੰਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ। ਹਵਾ ਪ੍ਰਦੂਸ਼ਣ ਦੇ ਕਾਰਨ ਤਹਿਰਾਨ ਦੇ ਡਿਪਟੀ ਗਵਰਨਰ ਨੂੰ ਸ਼ੁੱਕਰਵਾਰ ਨੂੰ ਇਹ ਐਲਾਨ ਕਰਨਾ ਪਿਆ। ਤਹਿਰਾਨ ਸੂਬੇ ਦੇ ਹਵਾ ਪ੍ਰਦੂਸ਼ਣ ਦੀ ਜਾਂਚ ਕਮੇਟੀ ਨੇ ਕਾਰਾਂ 'ਤੇ ਪਾਬੰਦੀ ਲਗਾਉਣ ਦੇ ਨਾਲ ਲੋਕਾਂ ਨੂੰ ਪਾਰਕ ਤੇ ਹਰੀਆਂ ਭਰੀਆਂ ਥਾਵਾਂ 'ਤੇ ਸਮੂਹਿਕ ਗਤੀਵਿਧੀਆਂ ਵਿਚ ਸ਼ਾਮਲ ਨਾ ਹੋਣ ਦੀ ਸਲਾਹ ਦਿੱਤੀ ਹੈ। 12 ਮਿਲੀਅਨ ਦੀ ਆਬਾਦੀ ਵਾਲੇ ਤਹਿਰਾਨ ਵਿਚ ਹਵਾ ਪ੍ਰਦੂਸ਼ਣ ਬਹੁਤ ਹੀ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਰਾਜਧਾਨੀ ਦੇ ਉਪਰ ਆਸਮਾਨ 'ਤੇ ਧੁੰਦ ਹੈ। ਭਾਰੀ ਟ੍ਰੈਫਿਕ, ਫੈਕਟਰੀ ਪ੍ਰਦੂਸ਼ਣ ਤੇ ਵਰਖਾ ਦੀ ਕਮੀ ਕਰਕੇ ਹਵਾ ਦੀ ਗੁਣਵੱਤਾ ਹੋਰ ਖਰਾਬ ਹੋ ਗਈ ਹੈ।
ਬਰਫ ਵਿਚ ਦਫਨ ਮਿਲਿਆ 'ਆਈਸ ਏਜ' ਦੇ ਵੇਲੇ ਦਾ 'ਕੁੱਤਾ', ਵਿਗਿਆਨੀ ਵੀ ਹੈਰਾਨ
NEXT STORY