ਮਾਸਕੋ- ਰੂਸ ਦੇ ਵਿਗਿਆਨੀ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਸਾਈਬੇਰੀਆ ਦੇ ਯਾਕੁਤਸਕ ਵਿਚ ਬਰਫ ਹਟਣ ਤੋਂ ਬਾਅਦ ਇਕ ਪਿਆਰਾ ਜਿਹਾ ਜੀਵ ਮਿਲਿਆ। ਇਸ ਜੀਵ ਦਾ ਪੂਰੀ ਸਰੀਰ ਪੂਰੀ ਤਰ੍ਹਾਂ ਸੁਰੱਖਿਅਤ ਸੀ। ਇਸ ਦੇ ਬਾਲ, ਦੰਦ ਤ ਨੱਕ ਪੂਰੀ ਤਰ੍ਹਾਂ ਸਹੀ ਸਲਾਮਤ ਮਿਲੇ ਹਨ।
ਰੂਸੀ ਵਿਗਿਆਨੀਆਂ ਨੇ ਜਦੋਂ ਡੀ.ਐਨ.ਏ. ਟੈਸਟ ਦੇ ਰਾਹੀਂ ਇਸ ਦੀ ਕਾਰਬਨ ਡੇਟਿੰਗ ਕਰਵਾਈ ਤਾਂ ਪਤਾ ਲੱਗਿਆ ਕਿ ਇਹ ਕਰੀਬ 18 ਹਜ਼ਾਰ ਸਾਲ ਤੋਂ ਬਰਫ ਦੇ ਹੇਠਾਂ ਦੱਬਿਆ ਹੋਇਆ ਸੀ ਪਰ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਕ ਕੁੱਤੇ ਦਾ ਬੱਚਾ ਹੈ ਜਾਂ ਭੇੜੀਏ ਦਾ। ਰੂਸੀ ਵਿਗਿਆਨੀਆਂ ਦੀ ਮਦਦ ਸਵੀਡਨ ਦੇ ਵਿਗਿਆਨੀ ਵੀ ਕਰ ਰਹੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪਰਮਾਫ੍ਰਾਸਟ ਕੰਡੀਸ਼ਨ ਵਿਚ ਹੋਣ ਕਾਰਨ ਇਸ ਦਾ ਸਰੀਰ ਇੰਨਾ ਸੁਰੱਖਿਅਤ ਬਚਿਆ ਹੈ। ਜਦੋਂ ਕੋਈ ਜੀਵ-ਜੰਤੂ ਦੋ ਸਾਲ ਤੋਂ ਜ਼ਿਆਦਾ ਸਮੇਂ ਲਈ ਜ਼ੀਰੋ ਡਿਗਰੀ ਤਾਪਮਾਨ ਤੋਂ ਹੇਠਾਂ ਰਹਿੰਦਾ ਹੈ ਤਾਂ ਉਸ ਨੂੰ ਪਰਮਾਫ੍ਰਾਸਟ ਕਹਿੰਦੇ ਹਨ।
ਵਿਗਿਆਨੀ ਮੰਨਦੇ ਹਨ ਕਿ ਵਰਤਮਾਨ ਦੇ ਕੁੱਤੇ ਭੇੜੀਏ ਦੀ ਹੀ ਘਰੇਲੂ ਪ੍ਰਜਾਤੀ ਹੈ। ਇਸ ਨੂੰ ਲੈ ਕੇ ਨੇਚਰ ਮੈਗਜ਼ੀਨ ਵਿਚ 2017 ਵਿਚ ਲੇਖ ਪ੍ਰਕਾਸ਼ਿਤ ਹੋਇਆ ਸੀ। ਵਰਤਮਾਨ ਘਰੇਲੂ ਕੁੱਤੇ ਦਾ ਜੈਵਿਕ ਇਤਿਹਾਸ 20 ਤੋਂ 40 ਹਜ਼ਾਰ ਸਾਲ ਪੁਰਾਣਾ ਹੈ। ਇਸ ਦੌਰਾਨ ਇਸ ਜੀਵ ਦਾ ਨਾਂ ਡੋਗੇਰ ਰੱਖਿਆ ਗਿਆ ਹੈ। ਡੋਗੇਰ ਦਾ ਮਤਲਬ ਹੁੰਦਾ ਹੈ ਦੋਸਤ। ਇਹ ਨਾਂ ਰੂਸੀ ਵਿਗਿਆਨੀਆਂ ਨੇ ਰੱਖਿਆ ਹੈ। ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਇਕ ਨਰ ਹੈ। ਵਿਗਿਆਨੀਆਂ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਜਦੋਂ ਇਹ ਜੀਵ ਬਰਫ ਵਿਚ ਦਫਨ ਹੋਇਆ ਤਾਂ ਇਸ ਦੀ ਉਮਰ ਸਿਰਫ ਦੋ ਮਹੀਨੇ ਦੀ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਅਜਿਹਾ ਵੀ ਹੋ ਸਕਦਾ ਹੈ ਕਿ ਇਹ ਕੁੱਤੇ ਤੇ ਭੇੜੀਏ ਦੇ ਵਿਚਾਲੇ ਦੀ ਕੋਈ ਪ੍ਰਜਾਤੀ ਹੋਵੇ।
ਗੁਆਟੇਮਾਲਾ ਵਿਚ ਲੱਗੇ 5.6 ਤੀਬਰਤਾ ਦੇ ਭੂਚਾਲ ਦੇ ਝਟਕੇ
NEXT STORY