ਕੈਲਗਰੀ— ਕੈਨੇਡਾ ਦੇ ਅਲਬਰਟਾ ਸੂਬੇ 'ਚ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਪੁਲਸ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਵੀਰਵਾਰ ਸਵੇਰੇ ਮਾਰਲਬੋਰਗ ਪਾਰਕ ਨੇੜੇ ਇਕ ਬਰਫ 'ਚ ਜੰਮੀ ਹੋਈ ਇਕ ਵਿਅਕਤੀ ਦੀ ਲਾਸ਼ ਮਿਲੀ। ਸਵੇਰੇ 11.30 ਵਜੇ ਮਾਇਟਲੈਂਡ ਡਰਾਈਵ ਨੇੜੇ ਲਾਸ਼ ਮਿਲਣ ਨਾਲ ਜਾਂਚ ਅਧਿਕਾਰੀ ਪੜਤਾਲ 'ਚ ਜੁੱਟ ਗਏ। ਉਨ੍ਹਾਂ ਕਿਹਾ ਕਿ ਅਜੇ ਤਕ ਇਸ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਲਾਸ਼ ਦਾ ਕਾਫੀ ਹਿੱਸਾ ਬਰਫ 'ਚ ਜੰਮਿਆ ਹੋਇਆ ਸੀ। ਮੈਡੀਕਲ ਜਾਂਚ ਅਧਿਕਾਰੀ ਅਤੇ ਹੋਮੀਸਾਈਡ ਯੁਨਿਟ ਇਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਕੈਨੇਡਾ 'ਚ ਕੜਾਕੇ ਦੀ ਠੰਡ ਪੈ ਰਹੀ ਹੈ ਅਜਿਹੇ 'ਚ ਬੇਘਰ ਲੋਕਾਂ ਲਈ ਇਹ ਕਹਿਰ ਬਣ ਗਈ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਲਾਸ਼ ਕਿਸੇ ਬੇਘਰ ਵਿਅਕਤੀ ਦੀ ਹੈ ਜਾਂ ਕਿਸੇ ਹੋਰ ਦੀ ਅਤੇ ਇਸ ਦੇ ਨਾਲ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਦੀ ਮੌਤ ਠੰਡ ਕਾਰਨ ਹੋਈ ਜਾਂ ਨਸ਼ੇ ਜਾਂ ਕਿਸੇ ਹੋਰ ਕਾਰਨ। ਫਿਲਹਾਲ ਜਾਂਚ ਅਧਿਕਾਰੀ ਨੇੜਲੇ ਇਲਾਕੇ 'ਚ ਜਾਂਚ ਕਰ ਰਹੇ ਹਨ।
ਅਮਰੀਕਾ ਨੇ ਦੋਹਰਾਇਆ ਈਰਾਨੀ ਪ੍ਰਦਰਸ਼ਨਕਾਰੀਆਂ ਦਾ ਸਮਰਥਨ
NEXT STORY