ਹੇਬਈ/ਚੀਨ(ਬਿਊਰੋ)— ਹਰ ਜਗ੍ਹਾ ਠੰਡ ਜ਼ੋਰਾਂ 'ਤੇ ਹੈ। ਭਾਰਤ ਵੀ ਇਸ ਤੋਂ ਪ੍ਰਭਾਵਿਤ ਹੈ ਪਰ ਚੀਨ ਵਿਚ ਠੰਡ ਕਾਫੀ ਜ਼ਿਆਦਾ ਹੈ। ਉਥੇ ਹਰ ਜਗ੍ਹਾ ਬਰਫ ਜੰਮੀ ਹੋਈ ਹੈ। ਸਾਊਥ ਚੀਨ ਵਿਚ ਇਕ ਅਜਿਹਾ ਹਾਦਸਾ ਦੇਖਣ ਨੂੰ ਮਿਲਿਆ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਮੰਗਲਵਾਰ ਦੀ ਸਵੇਰ ਨੂੰ ਚੀਨ ਦੇ ਹੇਬਈ ਵਿਚ ਇਕ 54 ਸਾਲ ਦੀ ਔਰਤ ਬਰਫ ਨਾਲ ਜੰਮੀ ਨਦੀ ਵਿਚ ਡਿੱਗ ਗਈ। ਜਿਸ ਤੋਂ ਬਾਅਦ ਪਾਣੀ ਜੰਮ ਗਿਆ ਅਤੇ ਮਹਿਲਾ ਅੰਦਰ ਰਹਿ ਗਈ।
ਇਕ ਖਬਰ ਮੁਤਾਬਕ 54 ਸਾਲਾ ਸ਼ੀ ਲੀ ਨਾਂ ਦੀ ਮਹਿਲਾ ਅਚਾਨਕ ਹੀ ਨਦੀ ਵਿਚ ਡਿੱਗ ਗਈ ਅਤੇ ਠੰਡ ਜ਼ਿਆਦਾ ਹੋਣ ਕਾਰਨ ਬਰਫ ਵਿਚ ਜੰਮ ਗਈ, ਜਿਸ ਤੋਂ ਬਾਅਦ ਉਥੋਂ ਲੰਘ ਰਹੇ 2 ਵਿਅਕਤੀ ਰੁੱੱਕੇ ਅਤੇ ਮਹਿਲਾ ਦੀ ਮਦਦ ਲਈ ਅੱਗੇ ਆਏ। ਇਕ ਸ਼ਖਸ ਮਹਿਲਾ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਥੇ ਹੀ ਦੂਜਾ ਵਿਅਕਤੀ ਪਹਿਲੇ ਸ਼ਖਸ ਦੀ ਮਦਦ ਕਰ ਰਿਹਾ ਸੀ। ਇਨ੍ਹਾਂ ਵਿਅਕਤੀਆਂ ਨੂੰ ਮਹਿਲਾ ਦੀ ਮਦਦ ਕਰਦੇ ਦੇਖ ਦੂਜੇ ਲੋਕਾਂ ਨੇ ਵੀ ਐਂਬੂਲੈਂਸ ਸੱਦ ਲਈ। ਪਾਣੀ 'ਚੋਂ ਬਾਹਰ ਨਿਕਲਣ ਤੋਂ ਬਾਅਦ ਸ਼ੀ ਲੀ ਨੇ ਦੱਸਿਆ-'ਪਾਣੀ ਬਹੁਤ ਠੰਡਾ ਸੀ, ਮੈਨੂੰ ਅੰਦਰ ਸਮਝ ਨਹੀਂ ਆ ਰਿਹਾ ਸੀ ਕਿ ਆਖੀਰ ਕੀ ਕਰਾਂ।'
2016-2017 'ਚ ਵੀ ਬ੍ਰੈਗਜ਼ਿਟ ਮੁੱਦਾ ਰਿਹਾ ਖਾਸ
NEXT STORY