ਬਠਿੰਡਾ (ਸੁਖਵਿੰਦਰ) : ਇੱਥੇ ਕੈਨਾਲ ਕਾਲੋਨੀ ਪੁਲਸ ਨੇ ਇਕ ਮਾਂ ਅਤੇ ਪੁੱਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਨੇ ਇਕ ਔਰਤ ਤੋਂ 9 ਲੱਖ ਰੁਪਏ ਦਾ ਬਿਆਨਾ ਲੈਣ ਤੋਂ ਬਾਅਦ ਪਲਾਟ ਕਿਸੇ ਹੋਰ ਨੂੰ ਵੇਚ ਦਿੱਤਾ। ਬਲਜਿੰਦਰ ਕੌਰ ਵਾਸੀ ਬਾਬਾ ਫਰੀਦ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਉਸਦੀ ਮਾਂ ਗੁਰਮੀਤ ਕੌਰ ਨਾਲ ਲਾਲ ਸਿੰਘ ਬਸਤੀ ਵਿਚ 120 ਗਜ਼ ਦਾ ਪਲਾਟ 15 ਲੱਖ ਰੁਪਏ ਵਿਚ ਖਰੀਦਣ ਲਈ ਸੌਦਾ ਕੀਤਾ ਸੀ।
ਉਸਨੇ ਦੱਸਿਆ ਕਿ ਉਸਨੇ ਮੁਲਜ਼ਮ ਨੂੰ 9 ਲੱਖ ਰੁਪਏ ਬਿਆਨੇ ਵਜੋਂ ਦਿੱਤੇ ਸਨ। ਹਾਲਾਂਕਿ, ਉਸ ਨੂੰ ਪਲਾਟ ਦੇਣ ਦੀ ਬਜਾਏ, ਮਾਂ ਅਤੇ ਪੁੱਤ ਨੇ ਇਸ ਨੂੰ ਕਿਸੇ ਹੋਰ ਨੂੰ ਵੇਚਣ ਦੀ ਸਾਜ਼ਿਸ਼ ਰਚੀ। ਅਜਿਹਾ ਕਰ ਕੇ ਉਨ੍ਹਾਂ ਨੇ ਉਸ ਨਾਲ 9 ਲੱਖ ਰੁਪਏ ਦੀ ਧੋਖਾਦੇਹੀ ਕੀਤੀ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਮਾਂ ਅਤੇ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੱਡੀ ਖ਼ਬਰ: ਜਲੰਧਰ ਦੇ ਵੱਡੇ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੇ ਕਾਲਜ ਕਰਵਾਇਆ ਖਾਲੀ
NEXT STORY