ਬਿਊਨਸ ਆਇਰਸ— ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ 2019 ਗਣਤੰਤਰ ਦਿਵਸ 'ਚ ਭਾਰਤ ਦੇ ਮੁੱਖ ਮਹਿਮਾਨ ਹੋਣਗੇ। ਰਾਸ਼ਟਰਪਤੀ ਰਾਮਫੋਸਾ ਨੇ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। 75 ਸਾਲਾ ਜੈਕਬ ਜੁਮਾ ਦੇ ਅਸਤੀਫੇ ਤੋਂ ਬਾਅਦ 65 ਸਾਲਾ ਨੇਤਾ ਰਾਮਫੋਸਾ ਨੂੰ ਇਸੇ ਸਾਲ ਅਫਰੀਕਨ ਨੈਸ਼ਨਲ ਕਾਂਗਰਸ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਸੀ।
ਫਰਵਰੀ 'ਚ ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਲਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪੀ ਘਰੇਲੂ ਰਾਜਨੀਤਕ ਘਟਨਾਕ੍ਰਮ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਨੂੰ ਮਨਾ ਕਰ ਦਿੱਤਾ ਸੀ।
ਆਜ਼ਾਦੀ ਦੇ 75ਵੇਂ ਸਾਲ 'ਤੇ ਭਾਰਤ ਕਰੇਗਾ ਜੀ20 ਸਿਖਰ ਸਮਾਗਮ ਦੀ ਮੇਜ਼ਬਾਨੀ
NEXT STORY