ਸਿਓਲ (ਏਜੰਸੀ)- ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪੱਛਮੀ ਸਿਓਲ ਵਿੱਚ ਇੱਕ ਬੱਸ ਸੜਕ ਤੋਂ ਉਤਰ ਕੇ ਪੈਦਲ ਜਾ ਰਹੇ ਲੋਕਾਂ ਨੂੰ ਦਰੜ ਦਿੱਤਾ, ਜਿਸ ਕਾਰਨ 13 ਲੋਕ ਜ਼ਖਮੀ ਹੋ ਗਏ ਹਨ। ਬਚਾਅ ਅਧਿਕਾਰੀਆਂ ਅਨੁਸਾਰ, ਜ਼ਖਮੀਆਂ ਵਿੱਚੋਂ 2 ਦੀ ਹਾਲਤ ਬੇਹੱਦ ਗੰਭੀਰ ਹੈ।
ਇਹ ਵੀ ਪੜ੍ਹੋ: ਮੈਲਬੌਰਨ 'ਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ 'ਤੇ ਜਾਨਲੇਵਾ ਹਮਲਾ: ਘਰ ਦੇ ਬਾਹਰ ਬੇਰਹਿਮੀ ਨਾਲ ਕੁੱਟਿਆ
ਇਹ ਹਾਦਸਾ ਦੁਪਹਿਰ ਲਗਭਗ 1:15 ਵਜੇ ਸਿਓਦਾਮੁਨ ਸਟੇਸ਼ਨ (Seodaemun Station) ਨੇੜੇ ਇੱਕ ਚੌਰਾਹੇ 'ਤੇ ਵਾਪਰਿਆ। ਜਾਣਕਾਰੀ ਮੁਤਾਬਕ, ਇਹ ਸ਼ਹਿਰੀ ਬੱਸ ਸੜਕ ਤੋਂ ਲਹਿ ਕੇ ਪਹਿਲਾਂ ਪੈਦਲ ਯਾਤਰੀਆਂ ਨਾਲ ਟਕਰਾਈ ਅਤੇ ਫਿਰ ਇੱਕ ਇਮਾਰਤ ਵਿੱਚ ਜਾ ਵੱਜੀ। ਗੰਭੀਰ ਰੂਪ ਵਿੱਚ ਜ਼ਖਮੀਆਂ ਵਿੱਚ ਇੱਕ 50 ਸਾਲਾ ਮਹਿਲਾ ਸ਼ਾਮਲ ਹੈ, ਜਿਸਦੀ ਲੱਤ ਟੁੱਟ ਗਈ ਹੈ ਅਤੇ ਇੱਕ 30 ਸਾਲਾ ਨੌਜਵਾਨ ਹੈ ਜਿਸਦੇ ਸਿਰ ਵਿੱਚੋਂ ਕਾਫੀ ਖੂਨ ਵਹਿ ਰਿਹਾ ਸੀ। ਇਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: 'ਇਸ ਵਾਰ ਗੋਲੀ ਸਿਰ ਦੇ ਆਰ-ਪਾਰ ਹੋਵੇਗੀ', ਟਰੰਪ ਨੂੰ ਇਰਾਨ ਦੀ ਸਿੱਧੀ ਧਮਕੀ
ਹਾਦਸੇ ਦਾ ਸ਼ਿਕਾਰ ਹੋਈ ਬੱਸ ਦਾ ਡਰਾਈਵਰ (50) ਵੀ ਇਸ ਘਟਨਾ ਵਿੱਚ ਜ਼ਖਮੀ ਹੋਇਆ ਹੈ। ਪੁਲਸ ਮੁਤਾਬਕ ਹਾਲੇ ਤੱਕ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕੋਈ ਸਬੂਤ ਨਹੀਂ ਮਿਲੇ ਹਨ, ਪਰ ਡਰਾਈਵਰ ਦਾ ਡਰੱਗ ਟੈਸਟ ਕਰਵਾਇਆ ਜਾਵੇਗਾ ਤਾਂ ਜੋ ਅਸਲੀਅਤ ਦਾ ਪਤਾ ਲੱਗ ਸਕੇ। ਪੁਲਸ ਅਤੇ ਪ੍ਰਸ਼ਾਸਨ ਨੇ ਮੌਕੇ 'ਤੇ 271 ਕਰਮਚਾਰੀ ਅਤੇ 18 ਵਾਹਨ ਤਾਇਨਾਤ ਕੀਤੇ ਹਨ ਤਾਂ ਜੋ ਇਲਾਕੇ ਨੂੰ ਸੁਰੱਖਿਅਤ ਕੀਤਾ ਜਾ ਸਕੇ ਅਤੇ ਬੱਸ ਨੂੰ ਉੱਥੋਂ ਹਟਾਇਆ ਜਾ ਸਕੇ। ਅਧਿਕਾਰੀਆਂ ਵੱਲੋਂ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਦੇਰ ਰਾਤ ਸੁੱਤੇ ਪਿਆਂ ਦੇ ਅਚਨਾਕ ਹਿੱਲਣ ਲੱਗੇ ਮੰਜੇ ! 6.2 ਤੀਬਰਤਾ ਦੇ ਭੂਚਾਲ ਨਾਲ ਕੰਬੀ ਅਮਰੀਕਾ ਦੀ ਧਰਤੀ
ਜਾਪਾਨ ਦੇ ਤਟ ਨੇੜੇ ਅਮਰੀਕੀ ਲੜਾਕੂ ਜਹਾਜ਼ ਰਾਡਾਰ ਤੋਂ ਹੋਇਆ ਗਾਇਬ
NEXT STORY