ਜਾਪਾਨ (ਏਜੰਸੀ)- ਜਾਪਾਨ ਦੇ ਉੱਤਰੀ ਤਟ ਦੇ ਨੇੜੇ ਅਮਰੀਕੀ ਹਵਾਈ ਸੈਨਾ ਦਾ ਇੱਕ F-35A ਲੜਾਕੂ ਜਹਾਜ਼ ਰਾਡਾਰ ਤੋਂ ਗਾਇਬ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫਲਾਈਟ ਟ੍ਰੈਕਿੰਗ ਸੇਵਾ 'ਫਲਾਈਟ ਰਾਡਾਰ 24' ਦੇ ਅੰਕੜਿਆਂ ਮੁਤਾਬਕ, ਇਹ ਘਟਨਾ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਜਹਾਜ਼ ਨੇ ਐਮਰਜੈਂਸੀ ਸਿਗਨਲ (ਡਿਸਟ੍ਰੈਸ ਸਿਗਨਲ) ਭੇਜਿਆ ਸੀ।
ਲਾਪਤਾ ਹੋਇਆ ਜਹਾਜ਼ ਲਾਕਹੀਡ ਮਾਰਟਿਨ ਕੰਪਨੀ ਦਾ F-35A ਲਾਈਟਨਿੰਗ-II ਹੈ। ਅੰਕੜਿਆਂ ਦੇ ਅਨੁਸਾਰ, ਇਸ ਜਹਾਜ਼ ਨੇ ਜਾਪਾਨ ਸਾਗਰ ਦੇ ਉੱਤਰੀ ਹਿੱਸੇ ਤੋਂ ਉਡਾਣ ਭਰੀ ਸੀ ਅਤੇ ਆਓਮੋਰੀ (Aomori) ਸ਼ਹਿਰ ਦੇ ਦੱਖਣੀ ਜ਼ਮੀਨੀ ਹਿੱਸੇ ਦੇ ਉੱਪਰੋਂ ਹੁੰਦਾ ਹੋਇਆ ਪੂਰਬ ਦਿਸ਼ਾ ਵੱਲ ਗਿਆ ਅਤੇ ਫਿਰ ਉੱਤਰ-ਪੂਰਬ ਵੱਲ ਮੁੜ ਗਿਆ ਸੀ।
ਰਿਪੋਰਟਾਂ ਮੁਤਾਬਕ, ਇਹ ਜਹਾਜ਼ ਭਾਰਤੀ ਸਮੇਂ ਅਨੁਸਾਰ ਸਵੇਰੇ ਲਗਭਗ 03:09 GMT 'ਤੇ ਰਾਡਾਰ ਤੋਂ ਗਾਇਬ ਹੋ ਗਿਆ। ਉਡਾਣ ਦੌਰਾਨ ਜਹਾਜ਼ ਨੇ 7700 ਸਕੁਐਕ ਕੋਡ (Squawk 7700) ਪ੍ਰਸਾਰਿਤ ਕੀਤਾ ਸੀ। ਜ਼ਿਕਰਯੋਗ ਹੈ ਕਿ ਇਸ ਕੋਡ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਐਮਰਜੈਂਸੀ ਸਥਿਤੀ ਦਾ ਸੰਕੇਤ ਮੰਨਿਆ ਜਾਂਦਾ ਹੈ। ਫਿਲਹਾਲ ਜਹਾਜ਼ ਦੀ ਸਥਿਤੀ ਬਾਰੇ ਹੋਰ ਜਾਣਕਾਰੀ ਜੁਟਾਈ ਜਾ ਰਹੀ ਹੈ।
ਮਹਿਮੂਦ ਖਾਨ ਅਚਕਜ਼ਈ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਵਿਰੋਧੀ ਧਿਰ ਦੇ ਨੇਤਾ ਨਿਯੁਕਤ
NEXT STORY