ਸਿਓਲ (ਭਾਸ਼ਾ)- ਦੱਖਣੀ ਕੋਰੀਆ ਵਿਚ ਮੰਗਲਵਾਰ ਨੂੰ ਪਹਿਲੀ ਵਾਰ ਕੋਰੋਨਾ ਵਾਇਰਸ ਸੰਕਰਮਣ ਦੇ 8,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੀਆ ਰੋਗ ਕੰਟਰੋਲ ਅਤੇ ਰੋਕਥਾਮ ਏਜੰਸੀ ਨੇ ਸੰਕਰਮਣ ਦੇ ਨਵੇਂਂ ਮਾਮਲਿਆਂ ਦੀ ਗਿਣਤੀ 8,571 ਦੱਸੀ ਹੈ। ਇਸ ਤੋਂ ਪਹਿਲਾਂ ਲਗਾਤਾਰ ਤਿੰਨ ਦਿਨਾਂ ਤੱਕ ਸੰਕਰਮਣ ਦੇ 7,000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਇੱਥੇ ਕੋਰੋਨਾ ਵਾਇਰਸ ਦਾ ਓਮੀਕਰੋਨ ਵੇਰੀਐਂਟ ਡੈਲਟਾ ਨਾਲੋਂ ਦੁੱਗਣੀ ਤੇਜ਼ੀ ਨਾਲ ਸੰਕਰਮਣ ਫੈਲਾ ਰਿਹਾ ਹੈ।
ਮਾਹਰਾਂ ਦੇ ਅਨੁਸਾਰ, ਇਸ ਹਫ਼ਤੇ ਦੇਸ਼ ਵਿਚ ਸੰਕਰਮਣ ਦੇ 10,000 ਤੋਂ ਵੱਧ ਮਾਮਲੇ ਹੋ ਸਕਦੇ ਹਨ ਅਤੇ ਇਸ ਹਫ਼ਤੇ ਦੇ ਅੰਤ ਵਿਚ ਸ਼ੁਰੂ ਹੋਣ ਵਾਲੇ ਅਤੇ ਅਗਲੇ ਬੁੱਧਵਾਰ ਤੱਕ ਚੱਲਣ ਵਾਲੀਆਂ ਚੰਦਰ ਨਵੇਂ ਸਾਲ ਦੀਆਂ ਛੁੱਟੀਆਂ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਰੋਜ਼ਾਨਾ ਗਿਣਤੀ 20,000 ਤੱਕ ਪਹੁੰਚਣ ਦਾ ਅਨੁਮਾਨ ਹੈ। ਹਸਪਤਾਲਾਂ ਅਤੇ ਜ਼ਰੂਰੀ ਸੇਵਾਵਾਂ ’ਤੇ ਵੱਧਦੇ ਬੋਝ ਨੂੰ ਰੋਕਣ ਲਈ, ਦੱਖਣੀ ਕੋਰੀਆ ਕੁਆਰੰਟੀਨ ਦੀ ਮਿਆਦ ਨੂੰ ਘਟਾਏਗਾ, ਟੈਸਟਿੰਗ ਵਧਾਏਗਾ ਅਤੇ ਘਰ ਵਿਚ ਹੀ ਵੱਧ ਤੋਂ ਵੱਧ ਲੋਕਾਂ ਦਾ ਇਲਾਜ ਕਰਵਾਏਗਾ। ਸਿਹਤ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਪਾਰਕ ਹਯਾਂਗ ਨੇ ਲੋਕਾਂ ਨੂੰ ਆਉਣ ਵਾਲੀਆਂ ਛੁੱਟੀਆਂ ਦੌਰਾਨ ਘਰਾਂ ਵਿਚ ਰਹਿਣ ਅਤੇ ਟੀਕਾਕਰਨ ਕਰਨ ਦੀ ਅਪੀਲ ਕੀਤੀ।
ਹਿੰਦੂਆਂ ਦੀ ਗੁਹਾਰ ਪਾਕਿਸਤਾਨ ਸਰਕਾਰ ਨੂੰ ਸੁਣਾਈ ਨਹੀਂ ਦਿੱਤੀ : ਡਾ. ਬੈਂਕਵਾਨੀ
NEXT STORY