ਸਿਓਲ (ਵਾਰਤਾ) : ਦੱਖਣੀ ਕੋਰੀਆ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 2,699 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 4,20,950 ਹੋ ਗਈ ਹੈ। ਪਿਛਲੇ ਦਿਨ ਕੋਰੋਨਾ ਮਾਮਲਿਆਂ ਦੀ ਗਿਣਤੀ 2,827 ਸੀ, ਹਾਲਾਂਕਿ 2 ਦਿਨਾਂ ਵਿਚ ਮਾਮਲਿਆਂ ਦੀ ਗਿਣਤੀ 3000 ਤੋਂ ਘੱਟ ਰਹੀ। ਹਾਲ ਹੀ ਵਿਚ ਸਿਓਲ ਵਿਚ ਭਾਈਚਾਰਕ ਰੂਪ ਨਾਲ ਸੰਕਰਮਣ ਫੈਲਿਆ ਸੀ। ਨਵੇਂ ਮਾਮਲੇ ਸਿਓਲ ਵਿਚੋ 1160 ਮਾਮਲੇ ਆਏ ਹਨ, ਜਦੋਂ ਕਿ ਇੰਚੋਨ ਸ਼ਹਿਰ ਦੇ ਗਯੋਂਗਗੀ ਸੂਬੇ ਵਿਚ 769 ਅਤੇ ਪੱਛਮੀ ਬੰਦਰਗਾਹ ਸ਼ਹਿਰ ਵਿਚ 129 ਲੋਕ ਸੰਕਰਮਿਤ ਹੋਏ ਹਨ।
ਰਾਜਧਾਨੀ ਤੋਂ ਬਾਹਰ ਕੋਰੋਨਾ ਸੰਕਰਮਣ ਦੀ ਗਿਣਤੀ 627 ਤੱਕ ਪਹੁੰਚ ਗਈ ਹੈ, ਜੋ ਕਿ ਪੂਰੇ ਮਾਮਲਿਆਂ ਦਾ 23.4 ਫ਼ੀਸਦੀ ਹੈ। ਕੋਰੋਨਾ ਸੰਕਰਮਣ ਦੇ 14 ਮਰੀਜ਼ ਬਾਹਰੋਂ ਆਏ ਹਨ, ਜਿਸ ਤੋਂ ਬਾਅਦ ਬਾਹਰੀ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 15,547 ਹੋ ਗਈ ਹੈ। ਹਾਲ ਹੀ ਵਿਚ ਸੰਕਰਮਣ ਦੇ 34 ਗੰਭੀਰ ਮਾਮਲੇ ਆਉਣ ਕਾਰਨ ਕੁੱਲ ਗੰਭੀਰ ਮਾਮਲਿਆਂ ਦੀ ਗਿਣਤੀ 549 ਤੱਕ ਪਹੁੰਚ ਗਈ ਹੈ। ਉਥੇ ਹੀ ਸੰਕਰਮਣ ਕਾਰਨ 30 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 3,328 ਹੋ ਗਈ ਹੈ ਅਤੇ ਇਸ ਸਮੇਂ ਮੌਤ ਦਰ 0.79 'ਤੇ ਹੈ।
ਦੇਸ਼ 'ਚ 42,290,047 ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਚੁੱਕੀ ਹੈ, ਜੋ ਕਿ ਪੂਰੀ ਆਬਾਦੀ ਦਾ 82.4 ਫ਼ੀਸਦੀ ਹੈ। ਇਸ ਤੋਂ ਇਲਾਵਾ 40,585,580 ਲੋਕਾਂ ਨੂੰ ਦੋਵੇਂ ਟੀਕੇ ਲਗਾਏ ਗਏ ਹਨ, ਜੋ ਕਿ ਆਬਾਦੀ ਦਾ 79.0 ਫ਼ੀਸਦੀ ਹੈ, ਜਦਕਿ 19,58,451 ਲੋਕਾਂ ਨੂੰ ਬੂਸਟਰ ਡੋਜ਼ ਦਿੱਤੀਆਂ ਗਈਆਂ ਹਨ।
ਅਫਗਾਨਿਸਤਾਨ 'ਚ 100 ਦੇ ਕਰੀਬ IS ਅੱਤਵਾਦੀਆਂ ਨੇ ਕੀਤਾ ਆਤਮ ਸਮਰਪਣ
NEXT STORY